‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਤੋਂ ਅਗਲੇ ਦਿਨ, ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਆਦਮਪੁਰ ਸਥਿਤ ਏਅਰ ਫੋਰਸ ਸਟੇਸ਼ਨ ਗਏ। ਇਸ ਫੇਰੀ ਦੇ ਪ੍ਰੋਗਰਾਮ ਨੂੰ ਬਹੁਤ ਗੁਪਤ ਰੱਖਿਆ ਗਿਆ ਸੀ।
ਆਦਮਪੁਰ ਵਿੱਚ ਪ੍ਰਧਾਨ ਮੰਤਰੀ ਨੇ ਭਾਰਤੀ ਹਵਾਈ ਫੌਜ (ਆਈਏਐੱਫ) ਦੇ ਸੈਨਿਕਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ।

ਆਪਣੇ ਭਾਸ਼ਣ ਵਿੱਚ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਦਹਿਸ਼ਗਰਦਾਂ ਦੇ ਆਕਾਵਾਂ ਨੂੰ ਸਮਝ ਆ ਗਿਆ ਹੈ ਕਿ ਭਾਰਤ ਵੱਲ ਅੱਖਾਂ ਚੁੱਕਣ ਦਾ ਇੱਕ ਹੀ ਅੰਜਾਮ ਹੋਵੇਗਾ- ਤਬਾਹੀ।’
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਦਹਿਸ਼ਤਗਰਦੀ ਵਿਰੁੱਧ ਭਾਰਤ ਦੀ ਲਕਸ਼ਮਣ ਰੇਖਾ ਬਹੁਤ ਸਪੱਸ਼ਟ ਹੈ। ਹੁਣ ਜੇਕਰ ਕੋਈ ਦਹਿਸ਼ਤਗਰਦੀ ਹਮਲਾ ਹੋਇਆ ਤਾਂ ਭਾਰਤ ਹੋਰ ਸਖ਼ਤ ਜਵਾਬ ਦੇਵੇਗਾ।”
“ਇਹ ਅਸੀਂ ਸਰਜੀਕਲ ਸਟ੍ਰਾਈਕ, ਏਅਰਸਟ੍ਰਾਈਕ ਵਿੱਚ ਦੇਖਿਆ ਅਤੇ ਹੁਣ ਆਪ੍ਰੇਸ਼ਨ ਸਿੰਦੂਰ ਭਾਰਤ ਦਾ ਨਿਊ ਨਾਰਮਲ ਹੈ।”