ਪੰਜਾਬ (ਖ਼ਬਰ)- ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਆਪਣੇ ਹੀ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਭਗਵੰਤ ਮਾਨ ਸਰਕਾਰ ਨੇ ਜਲੰਧਰ ਦੇ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ‘ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਰੇਡ ਕੀਤੀ ਹੈ। ਵਿਜੀਲੈਂਸ ਦੀ ਟੀਮ ਵੱਲੋਂ ਰਮਨ ਅਰੋੜਾ ਦੇ ਘਰ ‘ਚ ਰੇਡ ਕੀਤੀ ਗਈ ਹੈ। ਉਸ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਰਮਨ ਅਰੋੜਾ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਥੇ ਦੱਸ ਦੇਈਏ ਕਿ ਰਮਨ ਅਰੋੜਾ ‘ਤੇ ਜਲੰਧਰ ਨਗਰ ਨਿਗਮ ਦੇ ਅਫ਼ਸਰਾਂ ਜ਼ਰੀਏ ਮਾਸੂਮ ਲੋਕਾਂ ਨੂੰ ਝੂਠੇ ਨੋਟਿਸ ਭਿਜਵਾਉਣ ਦੇ ਦੋਸ਼ ਲਗਾਏ ਗਏ ਹਨ। ਫਿਰ ਪੈਸੇ ਲੈ ਕੇ ਉਨ੍ਹਾਂ ਨੋਟਿਸਾਂ ਨੂੰ ਰਫ਼ਾ-ਦਫ਼ਾ ਕਰਵਾ ਦਿੰਦਾ ਸੀ। ਜਿਸ ਦੇ ਸਬੰਧ ‘ਚ ਕਈ ਸਿਕਾਇਤਾਂ ਮਾਨ ਸਰਕਾਰ ਤੱਕ ਪੁੱਜੀਆਂ ਸਨ, ਜਿਸ ਦੇ ਬਾਅਦ ਕਾਰਵਾਈ ਕਰਦਿਆਂ ਹੋਇਆ ਵਿਜੀਲੈਂਸ ਨੇ ਅੱਜ ਰਮਨ ਅਰੋੜਾ ਦੇ ਟਿਕਾਣਿਆਂ ਤੇ ਰੇਡ ਕੀਤੀ ਜਾ ਰਹੀ ਹੈ। ਉਥ ਹੀ ‘ਆਪ’ ਬੁਲਾਰੇ ਸਨੀ ਅਲੂਵਾਲੀਆ ਦੇ ਮੁਤਾਬਕ ਵਿਧਾਇਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਹਾਲਾਂਕਿ ਇਸ ਦੀ ਸਰਕਾਰੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਸਰਕਾਰ ਕੋਲ ਕੁਝ ਸ਼ਿਕਾਇਤਾਂ ਪਹੁੰਚੀਆਂ ਸਨ। ਜਿਸ ‘ਚ ਰਮਨ ਅਰੋੜਾ ਖ਼ਿਲਾਫ਼ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਜਲੰਧਰ ਦੇ ਲੋਕਾਂ ਨੂੰ ਝੂਠੇ ਨੋਟਿਸ ਭਿਜਵਾਉਂਦਾ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ। ਇਲਜ਼ਾਮ ਹੈ ਰਮਨ ਅਰੋੜਾ ਇਸ ਦੇ ਬਦਲੇ ਲੋਕਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੋਟਿਸਾਂ ਨੂੰ ਵਾਪਸ ਕਰਵਾ ਦਿੰਦਾ ਸੀ