ਜਲੰਧਰ, ਜੂਨ 2025 : ਗੁਜਰਾਤ ਦੇ ਅਹਿਮਦਾਬਾਦ ਵਿਚ ਏਅਰ ਇੰਡੀਆ ਦੇ ਜਹਾਜ ਦੇ ਹਾਦਸਾ ਗ੍ਰਸਤ ਹੋਣ ਦੇ ਨਾਲ ਲੋਕਾਂ ਦੀ ਹੋਈ ਮੌਤ ਬੇਹੱਦ ਦੁਖਦਾਈ ਘਟਨਾ ਹੈ। ਇਸ ਘਟਨਾ ਵਿੱਚ ਕਾਫੀ ਲੋਕਾ ਦੀ ਜਾਨ ਚਲੀ ਗਈ । ਇਸ ਹਾਦਸੇ ਵਿਚ ਭਾਜਪਾ ਦੇ ਪੰਜਾਬ ਪ੍ਰਭਾਰੀ ‘ਤੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਮੌਤ ਹੋ ਗਈ। ਜੋ ਪਰਿਵਾਰ ਅਤੇ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਹ ਗੱਲ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਪੰਜਾਬ ਰਾਜ ਕਮਿਸ਼ਨ ਅਨੁਸੂਚਿਤ ਜਾਤੀ ਅਤੇ ਉਪ ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਆਲ ਇੰਡੀਆ ਪ੍ਰਧਾਨ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਨੇ ਕਹੀ। ਉਨ੍ਹਾ ਕਿਹਾ ਉਹ ਇੱਕ ਬਹੁਤ ਹੀ ਸੂਝਵਾਨ ਅਤੇ ਬਹੁਤ ਹੀ ਮਿਲਣਸਾਰ ਲੀਡਰ ਸੀ, ਜੋ ਪੰਜਾਬ ਭਾਜਪਾ ਦੇ ਵਿਚ ਪਿਛਲੇ ਤਿੰਨ ਸਾਲਾਂ ਤੋਂ ਬੜੀ ਮਿਹਨਤ ਦੇ ਨਾਲ ਕੰਮ ਕਰ ਰਹੇ ਸੀ। ਪਾਰਟੀ ਨੂੰ ਉਨ੍ਹਾ ਤੇ ਬਹੁਤ ਉਮੀਦਾ ਸਨ, ਹੁਣ ਨਵੇ ਸੰਗਠਨ ਦੇ ਵਿਚ ਉਹਨਾਂ ਦੀ ਜਿਹੜੀ ਸੋਚ ਸੀ ਉਸਨੂੰ ਲੈ ਕੇ ਭਾਜਪਾ ਦਾ ਜਿਹੜਾ ਵਿਸਥਾਰ ਹੋਣਾ ਸੀ। ਉਸ ਨਾਲ ਪਾਰਟੀ ਨੂੰ ਬਹੁਤ ਜਿਆਦਾ ਮਜਬੂਤੀ ਮਿਲਣੀ ਸੀ।ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਪੰਜਾਬ ਰਾਜ ਕਮਿਸ਼ਨ ਅਨੁਸੂਚਿਤ ਜਾਤੀ ਅਤੇ ਉਪ ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਆਲ ਇੰਡੀਆ ਪ੍ਰਧਾਨ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਨੇ ਪਰਮਾਤਮਾ ਦੀ ਅਰਦਾਸ ਕੀਤੀ ਕਿ ਵਾਹਿਗੁਰੂ ਉਹਨਾ ਦੇ ਪਰਿਵਾਰ ਨੂੰ ਪਾਰਟੀ ਨੂੰ ਮਿੱਤਰਾ, ਸਨੇਹੀਆ ਨੂੰ ਭਾਣਾ ਮੌਨਣ ਦਾ ਬਲ ਬਖਸ਼ੇ ‘ਤੇ ਵਿਛੜੀ ਆਤਮਾ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ।
![]()
