ਲੁਧਿਆਣਾ ( 9 ਅਗਸਤ 2025) ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਨੈਚਰਾਂ ਅਤੇ ਚੋਰਾਂ ਦੇ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਦੋ ਸ਼ਾਤਿਰ ਚੋਰ ਕਾਬੂ ਕਰਕੇ ਉਹਨਾਂ ਕੋਲੋਂ 13 ਮੋਬਾਇਲ ਫੋਨ ਅਤੇ 2 ਐਕਟਿਵਾ ਬ੍ਰਾਮਦ ਕੀਤੇ ਗਏ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ੍ਰੀ ਰੁਪਿੰਦਰ ਸਿੰਘ ਆਈ.ਪੀ.ਐੱਸ.( ਡਿਪਟੀ ਕਮਿਸ਼ਨਰ ਪੁਲਿਸ, ਸਿਟੀ/ਦਿਹਾਤੀ) ਜੀ ਨੇ ਦੱਸਿਆ ਕਿ, ਸਮੀਰ ਵਰਮਾ PPS/ਏਡੀਸੀਪੀ-1 ਲੁਧਿਆਣਾ ਅਤੇ ਅਨਿਲ ਭਨੋਟ PPS/ਏ.ਸੀ.ਪੀ ਕੇਂਦਰੀ ਲੁਧਿਆਣਾ ਦੀ ਅਗਵਾਈ ਹੇਠ ਇੰਸਪੈਕਟਰ ਗੁਰਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 02 ਲੁਧਿਆਣਾ ਦੀ ਪੁਲਿਸ ਟੀਮ ਵੱਲੋਂ ਸਨੈਚਰਾਂ ਅਤੇ ਚੋਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸ.ਬ. ਸੁਖਦੇਵ ਸਿੰਘ ਨੇ ਮਿਤੀ 08-08-2025 ਨੂੰ ਬੈਕਸਾਈਡ ਪੁਰਾਣੀ ਜੇਲ ਰੋਡ ਲੁਧਿਆਣਾ ਵਿਖੇ ਨਾਕਾਬੰਦੀ ਦੌਰਾਨ ਮੁਖਬਰ ਖਾਸ ਦੀ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਦੋਸ਼ੀ ਪ੍ਰਿੰਸ ਸਿੰਘ ਉਰਫ ਕਾਕਾ ਅਤੇ ਅਮਿਤ ਸੋਨੀ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਤੋਂ ਖੋਹੇ ਹੋਏ ਵੱਖ-ਵੱਖ ਮਾਰਕਾਂ ਦੇ 13 ਮੋਬਾਇਲ ਫੋਨ ਅਤੇ 2 ਐਕਟਿਵਾ (ਇੱਕ ਨੰਬਰੀ PB10FJ2212 ਅਤੇ ਇੱਕ ਬਿਨਾਂ ਨੰਬਰੀ) ਬ੍ਰਾਮਦ ਕੀਤੇ।ਜਿਨਾਂ ਦੇ ਖਿਲਾਫ ਮੁਕਦਮਾ ਨੰ: 99 ਮਿਤੀ 08-08-25 ਅ/ਧ 304(2), 3(5) BNS ਤਹਿਤ ਥਾਣਾ ਡਵੀਜ਼ਨ ਨੰਬਰ-2, ਲੁਧਿਆਣਾ ਵਿੱਚ ਦਰਜ ਰਜਿਸਟਰ ਕੀਤਾ। ਦੋਸ਼ੀ ਪ੍ਰਿੰਸ ਸਿੰਘ ਉਰਫ ਕਾਕਾ ਦੇ ਖਿਲਾਫ ਪਹਿਲਾਂ ਵੀ ਚੋਰੀ, ਲੁੱਟ ਅਤੇ ਹੋਰ ਗੰਭੀਰ ਧਾਰਾਵਾਂ ਹੇਠ 5 ਮੁਕੱਦਮੇ ਦਰਜ ਹਨ।
![]()
