ਲੰਡਨ, ਯੂਕੇ, ਅਗਸਤ 2025 : ਸ਼੍ਰੀ ਗੁਰੂ ਰਵਿਦਾਸ ਸਭਾ (ਸਾਊਥਾਲ) ਇੰਗਲੈਂਡ ਦੀ ਪ੍ਰਬੰਧਕ ਕਮੇਟੀ ਦੇ ਸ਼੍ਰੀ ਆਤਮਾ ਰਾਮ ਢਾਂਡਾ ਪ੍ਰਧਾਨ, ਸ੍ਰੀ ਦਰਸ਼ਨ ਸਿੰਘ ਨਾਗੀ ਮੀਤ ਪ੍ਰਧਾਨ ਸ ,ਸ਼੍ਰੀ ਸ਼ਿਵ ਰੱਤੂ ਜਨਰਲ ਸਕੱਤਰ ਦੀ ਵਿਸ਼ੇਸ਼ ਮੀਟਿੰਗ ਸ਼੍ਰੀ ਰਾਜੇਸ਼ ਬਾਘਾ ਪੰਜਾਬ ਸਟੇਟ ਕਮਿਸ਼ਨ ਫ਼ਾਰ ਸ਼ੈਡਿਊਲਡ ਕਾਸਟਸ (ਐਸ.ਸੀ ਕਮਿਸ਼ਨ) ਦੇ ਸਾਬਕਾ ਚੇਅਰਮੈਨ ਭਾਜਪਾ ਪੰਜਾਬ ਦੇ ਉਪ ਪ੍ਰਧਾਨ, ਆਲ ਇੰਡੀਆ ਪ੍ਰਧਾਨ ਬ੍ਰਿਿਟਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਅਤੇ ਪਾਥਵੇ ਗਲੋਬਲ ਅਲਾਇੰਸ ਦੇ ਮੁੱਖ ਪੈਟਰਾਨ ਜੀ ਇਨ੍ਹੀਂ ਦਿਨੀਂ ਯੂਨਾਈਟੇਡ ਕਿੰਗਡਮ ਦਾ ਵਿਸ਼ੇਸ਼ ਦੌਰਾ ਕਰ ਰਹੇ ਹਨ। ਇਸ ਮੌਕੇ ਸ੍ਰੀ ਬਾਘਾ ਦੇ ਨਾਲ ਹੋਰਨਾਂ ਤੋਂ ਇਲਾਵਾ ਸੰਤ ਸਤਨਾਮ ਸਿੰਘ ਜੀ ਮੁੱਖ ਪੈਟਰਾਨ ਬ੍ਰਿਿਟਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ(UK), ਤਰਸੇਮ ਕਲਿਆਣ ਸੰਸਥਾਪਕ ਮੈਂਬਰ ਬ੍ਰਿਿਟਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ (UK), ਅਮਰੀਕ ਪਲਾਹੀ ਸੰਸਥਾਪਕ ਮੈਂਬਰ ਬ੍ਰਿਿਟਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ(UK) ਉਚੇਚੇ ਤੌਰ ‘ਤੇ ਮੌਜੂਦ ਰਹੇ।
![]()
