ਲੁਧਿਆਣਾ 18 ਅਗਸਤ 2025 (ਜਤਿੰਦਰ ਟੰਡਨ) ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ. ਅਤੇ ਡਿਪਟੀ ਕਮਿਸ਼ਨਰ ਪੁਲਿਸ ਸਿਟੀ/ ਦਿਹਾਤੀ ਲੁਧਿਆਣਾ ਰੁਪਿੰਦਰ ਸਿੰਘ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦਿਆਂ ਹੋਇਆਂ 50 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸ਼ਕਰਾ ਨੂੰ ਕਾਬੂ ਕੀਤਾ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਸਮੀਰ ਵਰਮਾ ਪੀ.ਪੀ.ਐਸ. ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਹਲਕਾ ਉੱਤਰੀ ਦਵਿੰਦਰ ਕੁਮਾਰ ਪੀ.ਪੀ.ਐਸ. ਨੇ ਦੱਸਿਆ ਕਿ, ਥਾਣਾ ਸਲੇਮ ਟਾਬਰੀ ਦੇ ਮੁੱਖ ਅਫਸਰ/ਇੰਸਪੈਕਟਰ ਅਮ੍ਰਿਤਪਾਲ ਸਿੰਘ ਗਰੇਵਾਲ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਤੇ ਕਾਰਵਾਈ ਕਰਦਿਆਂ ਹੋਇਆਂ ਨਸ਼ਾ ਤਸ਼ਕਰ ਅਸ਼ਵਨੀ ਕੁਮਾਰ ਉਰਫ ਮਾਨਵ ਤੋਂ 30 ਗ੍ਰਾਮ ਹੈਰੋਇਨ ਅਤੇ ਇਕ ਜੁਵਨਾਇਲ ਲੜਕੀ ਸੋਨੀਆ (ਕਾਲਪਨਿਕ ਨਾਮ) ਤੋ 20 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਇਹਨਾਂ ਦੇ ਖਿਲਾਫ ਥਾਣਾ ਸਲੇਮ ਟਾਬਰੀ ਲੁਧਿਆਣਾ ਵਿੱਚ ਮੁਕੱਦਮਾ ਨੰਬਰ 152 ਮਿਤੀ 16-08-25 ਅ/ਧ 21-29-61-85 NDPS ACT ਤਹਿਤ ਦਰਜ ਕੀਤਾ।ਦੋਸ਼ੀ ਅਸ਼ਵਨੀ ਕੁਮਾਰ ਉਰਫ ਮਾਨਵ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ, ਜਦਕਿ ਜੁਵਨਾਇਲ ਸੋਨੀਆ ਨੂੰ ਮਾਨਯੋਗ ਜੁਵਨਾਇਲ ਅਦਾਲਤ ਦੇ ਹੁਕਮ ਅਨੁਸਾਰ ਅਬਜ਼ਰਵੇਸ਼ਨ ਹੋਮ ਭੇਜਿਆ ਗਿਆ। ਦੋਸ਼ੀ ਅਸ਼ਵਨੀ ਕੁਮਾਰ ਉਰਫ ਮਾਨਵ ਦੇ ਖਿਲਾਫ ਪਹਿਲਾਂ ਵੀ NDPS ACT ਦੇ ਤਿੰਨ ਮੁਕੱਦਮੇ ਦਰਜ ਹਨ।
![]()
