ਲੁਧਿਆਣਾ (31 ਅਗਸਤ 2025) ਸਵਪਨ ਸ਼ਰਮਾ ਆਈ.ਪੀ.ਐਸ. ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਸਪੈਸ਼ਲ ਸੈੱਲ ਲੁਧਿਆਣਾ ਅਤੇ ਆਬਕਾਰੀ ਵਿਭਾਗ ਵੱਲੋਂ ਮਿਤੀ 30-08-2025 ਨੂੰ ਕੀਤੇ ਸਾਂਝੇ ਅਪਰੇਸ਼ਨ ਦੌਰਾਨ ਗੈਰ ਕਾਨੂੰਨੀ ਸ਼ਰਾਬ ਤਿਆਰ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।
ਜਿਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਹਰਪਾਲ ਸਿੰਘ PPS DCP/ਇਨਵੈਸਟੀਗੇਸ਼ਨ, ਲੁਧਿਆਣਾ,
ਅਮਨਦੀਪ ਸਿੰਘ ਬਰਾੜ, ADCP ਇਨਵੈਸਟੀਗੇਸ਼ਨ
ਲੁਧਿਆਣਾ ਅਤੇ ਹਰਸ਼ਪ੍ਰੀਤ ਸਿੰਘ PPS, ACP/ਡਿਟੈਕਟਿਵ-1 ਲੁਧਿਆਣਾ ਨੇ ਦੱਸਿਆ ਕਿ, INSP ਨਵਦੀਪ ਸਿੰਘ, ਇੰਚਾਰਜ ਸਪੈਸ਼ਲ ਸੈੱਲ ਲੁਧਿਆਣਾ ਦੀ ਅਗਵਾਈ ਹੇਠ ਉਸ ਦੀ ਟੀਮ Asi ਬਲਕਾਰ ਸਿੰਘ ਵੱਲੋਂ ਨਿਗਰਾਨੀ ਹੇਠ ਸ਼ਰਾਬ ਦੀ ਗੈਰ ਕਾਨੂੰਨੀ ਮੈਨੂਫੈਕਚਰਿੰਗ ਅਤੇ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮੁਖਬਰ ਖਾਸ ਦੀ ਇਤਲਾਹ ਪਰ ਮਿਤੀ 30-08-2025 ਨੂੰ ਸਪੈਸ਼ਲ ਸੈੱਲ ਲੁਧਿਆਣਾ ਅਤੇ ਆਬਕਾਰੀ ਵਿਭਾਗ ਵੱਲੋਂ ਕੀਤੇ ਸਾਂਝੇ ਅਪਰੇਸ਼ਨ ਦੌਰਾਨ ਥਾਣਾ ਡਵੀਜਨ ਨੰ.3. ਲੁਧਿਆਣਾ ਦੇ ਏਰੀਆ ਵਿਚੋ 02 ਦੋਸ਼ੀਆਨ ਅਮਿਤ ਵਿੱਜ ਅਤੇ ਪੰਕਜ ਸੈਣੀ ਵਾਸੀਆਨ ਲੁਧਿਆਣਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਵੱਖ-ਵੱਖ ਮਹਿੰਗੇ ਬ੍ਰਾਂਡਾਂ ਦੀਆਂ 142 ਸੀਲਬੰਦ ਬੋਤਲਾਂ, 20 ਖਾਲੀ ਬੋਤਲਾਂ, 20 ਸੀਲਾਂ ਅਤੇ ਲੇਬਲ ਸਮੇਤ ਕਾਰ ਸਵਿਫਟ ਡਿਜ਼ਾਇਰ (PB 10-FP-0804) ਬਰਾਮਦ ਕੀਤੀ ਗਈ। ਦੋਸ਼ੀ ਨਕਲੀ ਮਹਿੰਗੀ ਸ਼ਰਾਬ ਤਿਆਰ ਕਰਕੇ ਆਮ ਲੋਕਾਂ ਨਾਲ ਧੋਖਾਧੜੀ ਕਰਦੇ ਸਨ।ਇਹਨਾਂ ਦੋਵੇਂ ਦੋਸ਼ੀਆਂ ਦੇ ਖਿਲਾਫ ਥਾਣਾ ਡਵੀਜ਼ਨ ਨੰਬਰ-3 ਵਿੱਚ ਮੁਕੱਦਮਾ ਨੰਬਰ 108 ਮਿਤੀ 30-08-25 ਅ/ਧ 61/1/4 ਆਬਕਾਰੀ ਐਕਟ ਅਤੇ 318(4), 338, 336(3), 340(2) BNS ਤਹਿਤ ਦਰਜ ਰਜਿਸਟਰ ਕੀਤਾ ਗਿਆ।
![]()
