ਲੁਧਿਆਣਾ 09 ਸਤੰਬਰ 2025 (ਜਤਿੰਦਰ ਟੰਡਨ) ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਥਾਣਾ ਸਲੇਮ
ਦੀ ਟੀਮ ਨੇ ਆਟੋ ਗੈਂਗ ਦੇ 02 ਦੋਸ਼ੀ ਕਾਬੂ ਕਰਕੇ 03 ਮੋਬਾਈਲ ਫੋਨ ਬਰਾਮਦ ਕੀਤੇ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵਧੀਕ
ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਸਮੀਰ ਵਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਬ ਡਵੀਜਨ ਉੱਤਰੀ ਲੁਧਿਆਣਾ ਦਵਿੰਦਰ ਕੁਮਾਰ ਨੇ ਦੱਸਿਆ ਕਿ, ਇੰਸਪੈਕਟਰ ਅਮ੍ਰਿਤਪਾਲ ਸਿੰਘ ਗਰੇਵਾਲ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਦੀ ਅਗਵਾਈ ਹੇਠ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਇੰਚਾਰਜ ਚੌਂਕੀ ਐਲਡੀਕੇ ਲੁਧਿਆਣਾ ਦੀ ਟੀਮ ਨੇ ਵਿਸ਼ੇਸ਼ ਮੁਹਿੰਮ ਦੌਰਾਨ ਆਟੋ ਵਿੱਚ ਸਵਾਰੀਆਂ ਨੂੰ ਬਿਠਾ ਕੇ ਰਸਤੇ ਵਿੱਚ ਖੋਹ ਕਰਨ ਵਾਲੇ ਆਟੋ ਗੈਂਗ ਦੇ 02 ਦੋਸ਼ੀਆਂ ਮੋਹਿਤ ਉਰਫ ਮਨੂੰ ਅਤੇ ਡਿੰਪਲ ਮੱਕੜ ਉਰਫ ਬੰਟੀ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 03 ਮੋਬਾਇਲ ਫੋਨ ਬਰਾਮਦ ਕੀਤੇ ਹਨ, ਜਦਕਿ ਉਨ੍ਹਾਂ ਦੇ ਸਾਥੀ ਸੁਭਮ ਉਰਫ ਗੋਸਟ ਦੀ ਭਾਲ ਜਾਰੀ ਹੈ। ਜਿਨਾਂ ਦੇ ਖਿਲਾਫ ਥਾਣਾ ਸਲੇਮ ਟਾਬਰੀ ਵਿੱਚ ਮੁਕੱਦਮਾ ਨੰਬਰ 166 ਮਿਤੀ 08-9-25 ਅ/ਧ 304, 3(5) BNS ਤਹਿਤ ਦਰਜ ਕੀਤਾ। ਜਿਸ ਤੋਂ ਬਾਅਦ ਵਾਧਾ ਜੁਰਮ 317(2) ਹੋਇਆ। ਦੋਸ਼ੀ ਮੋਹਿਤ ਉਰਫ ਮਨੂ ਦੇ ਖਿਲਾਫ ਪਹਿਲਾ ਵੀ ਤਿੰਨ ਚੋਰੀ ਦੇ ਮੁਕੱਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ। ਦੋਨੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਵਾਰਦਾਤਾਂ ਅਤੇ ਫਰਾਰ ਦੋਸ਼ੀ ਬਾਰੇ ਪਤਾ ਲੱਗ ਸਕੇ।
![]()
