ਲੁਧਿਆਣਾ (23 ਸਤੰਬਰ 2025) ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾ IPS ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਸ੍ਰੀ ਕਰਨਵੀਰ ਸਿੰਘ PPS, ਸਹਾਇਕ ਕਮਿਸ਼ਨਰ ਪੁਲਿਸ (ਦੱਖਣੀ) ਸ੍ਰੀ ਹਰਜਿੰਦਰ ਸਿੰਘ PPS ਦੀ ਅਗਵਾਈ ਹੇਠ, ਇੰਸਪੈਕਟਰ ਗੁਰਮੁੱਖ ਸਿੰਘ ਮੁੱਖ ਅਫਸਰ ਥਾਣਾ ਸਾਹਨੇਵਾਲ ਅਤੇ ਏ.ਐੱਸ.ਆਈ. ਚਾਂਦ ਅਹੀਰ ਇੰਚਾਰਜ ਚੌਕੀ ਗਿਆਸਪੁਰਾ ਦੀ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਸੰਨੀ ਕੁਮਾਰ ਪੁੱਤਰ ਪੱਪੂ ਸਿੰਘ ਅਤੇ ਅਭਿਸ਼ੇਕ ਕੁਮਾਰ ਪੁੱਤਰ ਨਿਰਪਾਲ ਸਿੰਘ ਵਾਸੀ ਕੰਗਣਵਾਲ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਦੋਵੇਂ ਦਿਨ ਤੇ ਰਾਤ ਰਾਹਗੀਰਾਂ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਇਕਾਂਤ ਜਗ੍ਹਾਂ ’ਤੇ ਦਾਤ ਲੋਹੇ ਨਾਲ ਡਰਾ-ਧਮਕਾ ਕੇ ਮੋਬਾਇਲ ਫੋਨ, ਮੋਟਰਸਾਈਕਲ ਅਤੇ ਨਕਦੀ ਖੋਹਦੇ ਸਨ। ਮੁਖਬਰ ਖਾਸ ਦੀ ਸੂਚਨਾ ’ਤੇ ਛਾਪੇਮਾਰੀ ਕਰਦਿਆਂ ਉਨ੍ਹਾਂ ਨੂੰ ਗਿਆਸਪੁਰਾ ਇਲਾਕੇ ਤੋਂ ਕਾਬੂ ਕੀਤਾ ਗਿਆ, ਜਿਸ ਦੌਰਾਨ ਚੋਰੀ ਅਤੇ ਖੋਹੀਆਂ ਕੀਤੀਆਂ 07 ਮੋਟਰਸਾਈਕਲ, 10 ਮੋਬਾਇਲ ਫੋਨ ਬਰਾਮਦ ਹੋਏ ਹਨ। ਇਹਨਾਂ 02 ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ: 263 ਮਿਤੀ 20.09.2025 ਅ/ਧ 304(2), 308(5), 317(2), 3(5) BNS ਤਹਿਤ ਥਾਣਾ ਸਾਹਨੇਵਾਲ ਲੁਧਿਆਣਾ ਵਿੱਚ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈੰ।
![]()
