ਉਦਘਾਟਨ ਦੌਰਾਨ ਮੇਅਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਵੀ ਰਹੇ ਮੌਜੂਦ
ਲੁਧਿਆਣਾ, 8 ਅਕਤੂਬਰ – ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਹਲਕੇ ਦੇ ਨੂਰਵਾਲਾ ਰੋਡ, ਕਾਕੋਵਾਲ ਰੋਡ ਵਿਖੇ ਨਵੇਂ ਬਿਜਲੀ ਸਬ-ਸਟੇਸ਼ਨਾਂ ਦਾ ਉਦਘਾਟਨ ਕੀਤਾ।
ਇਸ ਦੌਰਾਨ ਵਿਧਾਇਕ ਗਰੇਵਾਲ ਦੇ ਨਾਲ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਦੱਸਿਆ ਕਿ ਹਲਕਾ ਪੂਰਬੀ ਅਧੀਨ ਨੂਰਾਵਾਲਾ ਰੋਡ, ਕਾਕੋਵਾਲ ਰੋਡ ਵਿਖੇ ਨਵੇਂ ਸਬ-ਸਟੇਸ਼ਨ ਦੀ ਸੁ਼ਰੂਆਤ ਨਾਲ ਇਲਾਕਾ ਨਿਵਾਸੀਆਂ ਨੂੰ ਬਿਜਲੀ ਸਬੰਧੀ ਆ ਰਹੀ ਮੁਸ਼ਕਿਲ ਤੋਂ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਇਹਨਾਂ ਇਲਾਕਿਆਂ ਵਿੱਚ ਟਰਾਂਸਫਾਰਮਰ ਅਤੇ ਸੜਕਾਂ ਜਾਂ ਗਲੀਆਂ ਵਿੱਚ ਲਮਕਦੀਆਂ ਤਾਰਾਂ ਨੂੰ ਵੀ ਨਵੇਂ ਤਰੀਕੇ ਨਾਲ ਪਾਇਆ ਜਾ ਰਿਹਾ ਹੈ ਤਾਂ ਜੋ ਤਾਰਾਂ ਦੇ ਮੁਹੱਲਿਆਂ ਵਿੱਚ ਬਣੇ ਜਾਲ ਨੂੰ ਖਤਮ ਕੀਤਾ ਜਾ ਸਕੇ।
ਵਿਧਾਇਕ ਗਰੇਵਾਲ ਨੇ ਅੱਗੇ ਕਿਹਾ ਕਿ ਸਬਜ਼ੀ ਮੰਡੀ ਬਹਾਦਰ ਕੇ ਰੋਡ, ਰਾਹੋਂ ਰੋਡ ਅਤੇ ਹਲਕਾ ਪੂਰਬੀ ਦੇ ਹਰ ਉਸ ਇਲਾਕੇ ਵਿੱਚ ਜਿੱਥੇ ਬਿਜਲੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਉਸ ਦੀ ਸੂਚੀ ਤਿਆਰ ਕਰਕੇ ਪਾਵਰ ਕੌਮ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਵਸਨੀਕਾਂ ਨੂੰ ਜੋ ਗਾਰੰਟੀਆਂ ਦਿੱਤੀਆਂ ਸਨ, ਉਹਨਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਐਕਸੀਅਨ ਜਗਮੋਹਣ ਜੰਡੂ, ਐਕਸੀਅਨ ਅਮਰਿੰਦਰ ਸੰਧੂ, ਐਸ.ਈ. ਸੁਰਜੀਤ ਸਿੰਘ, ਸੁਰਿੰਦਰ ਮਦਾਨ, ਜਸਵਿੰਦਰ ਸੰਧੂ, ਬਾਬੂ ਸ਼ਰਮਾ, ਭੂਸ਼ਨ ਸ਼ਰਮਾ, ਗੱਗੀ ਸ਼ਰਮਾ ਕੌਂਸਲਰ, ਲਖਵਿੰਦਰ ਚੌਧਰੀ, ਕੌਂਸਲਰ ਅਸ਼ਵਨੀ ਸ਼ਰਮਾ, ਕੌਂਸਲਰ ਅਮਰਜੀਤ ਸਿੰਘ, ਸੁਰਜੀਤ ਠੇਕੇਦਾਰ, ਕੌਂਸਲਰ ਅਨੁਜ ਚੌਧਰੀ, ਕੌਂਸਲਰ ਲਵਲੀ ਮਨੋਚਾ, ਕੋਂਸਲਰ ਸੁਖਮੇਲ ਗਰੇਵਾਲ, ਮਨਜੀਤ ਚੌਹਾਨ, ਇੰਦਰਪ੍ਰੀਤ ਮਿੰਕੂ, ਰਾਮੇਸ਼ ਪਿੰਕਾ, ਸੁਖਵੰਤ ਸੁੱਖਾ, ਭੁਪਿੰਦਰ ਸਿੰਘ, ਮਨਦੀਪ ਧਾਲੀਵਾਲ, ਅਮਰ ਮਕੌੜੀ ਤੇ ਹੋਰ ਵੀ ਮੌਜੂਦ ਸਨ।
![]()
