ਲੁਧਿਆਨਾ ( 15 ਨਵੰਬਰ 2025) ਮਾਨਯੋਗ ਸ਼੍ਰੀ ਸਵਪਨ ਸ਼ਰਮਾ, ਆਈ.ਪੀ.ਐਸ/ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵਲੋਂ ਖੁੱਲ੍ਹੇ ਵਿੱਚ ਸ਼ਰਾਬ ਪੀਣ ਦੀ ਪ੍ਰਥਾ, ਖ਼ਾਸ ਕਰਕੇ ਵਾਹਨਾਂ ਵਿੱਚ ਅਤੇ ਅਹਾਤਿਆਂ ਦੇ ਨੇੜਲੇ ਇਲਾਕਿਆਂ ਵਿੱਚ, ਰੋਕਣ ਲਈ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੀ ਅਗਵਾਈ ਸ਼੍ਰੀ ਸਮੀਰ ਵਰਮਾ, ਪੀ.ਪੀ.ਐਸ / ਵਧੀਕ ਡਿਪਟੀ ਕਮਿਸ਼ਨਰ ਪੁਲਿਸ -1 ਲੁਧਿਆਣਾ ਨੇ ਕੀਤੀ, ਜਿਨ੍ਹਾਂ ਨੂੰ ਸ੍ਰੀ ਅਨਿਲ ਭਨੋਟ ਏ.ਸੀ.ਪੀ/ ਕੇਂਦਰੀ ਅਤੇ ਸ਼੍ਰੀ ਕਿੱਕਰ ਸਿੰਘ ਏ.ਸੀ.ਪੀ/ ਉੱਤਰੀ, ਮੁੱਖ ਅਫਸਰ ਥਾਣਾ ਜੋਧੇਵਾਲ ਬਸਤੀ ਅਤੇ ਜੋਨ-1 ਦੇ ਅਧੀਨ ਪੁਲਿਸ ਥਾਣਿਆਂ ਦੇ ਅਧਿਕਾਰੀਆਂ ਦਾ ਸਹਿਯੋਗ ਮਿਲਿਆ।
ਮੁਹਿੰਮ ਦੌਰਾਨ, ਪੁਲਿਸ ਟੀਮਾਂ ਨੇ ਉਹਨਾਂ ਥਾਵਾਂ ‘ਤੇ ਸਖ਼ਤ ਚੈਕਿੰਗ ਕੀਤੀ ਜਿੱਥੇ ਲੋਕਾਂ ਨੂੰ ਅਕਸਰ ਕਾਰਾਂ ਵਿੱਚ ਜਾਂ ਖੁੱਲ੍ਹੇ ਸਥਾਨਾਂ ਵਿੱਚ ਸ਼ਰਾਬ ਪੀਦੇ ਹੋਏ ਦੇਖਿਆ ਜਾਂਦਾ ਸੀ। ਇਸ ਤਰ੍ਹਾਂ ਦੀ ਗਤੀਵਿਧੀ ਵਿੱਚ ਲਿਪਤ ਲੋਕਾਂ ਨੂੰ ਕਾਬੂ ਕੀਤਾ ਗਿਆ ਅਤੇ ਕਾਨੂੰਨ ਅਨੁਸਾਰ ਉਹਨਾਂ ‘ਤੇ ਕਾਰਵਾਈ ਕੀਤੀ ਗਈ।

ਕਮਿਸ਼ਨਰ ਪੁਲਿਸ ਸ਼੍ਰੀ ਸਵਪਨ ਸ਼ਰਮਾ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੀ ਗੈਰ-ਕਾਨੂੰਨੀ ਹਰਕਤ ਵਿੱਚ ਸ਼ਾਮਲ ਨਾ ਹੋਣ, ਕਿਉਂਕਿ ਖੁੱਲ੍ਹੇ ਵਿੱਚ ਜਾਂ ਵਾਹਨਾਂ ਅੰਦਰ ਸ਼ਰਾਬ ਪੀਣ ਨਾਲ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੁੰਦੀ ਹੈ, ਸਗੋਂ ਜਨਤਕ ਸੁਰੱਖਿਆ ਨੂੰ ਵੀ ਖਤਰਾ ਪੈਦਾ ਹੁੰਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਮੁਹਿੰਮ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਨਿਵਾਸੀਆਂ ਦੀ ਭਲਾਈ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਹੈ।
![]()
