ਲੁਧਿਆਣਾ (15 ਨਵੰਬਰ 2025) ਮਾਨਯੋਗ ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ/ਕਮਿਸ਼ਨਰ ਪੁਲਿਸ ਲੁਧਿਆਣਾ ਅਤੇ ਸ਼੍ਰੀ ਰੁਪਿੰਦਰ ਸਿੰਘ ਆਈ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ/ ਸਿਟੀ-ਦਿਹਾਤੀ ਲੁਧਿਆਣਾ ਜੀ ਵਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਥਾਣਾ ਡਵੀਜ਼ਨ ਨੰਬਰ 02, ਦੀ ਪੁਲਿਸ ਟੀਮ ਵੱਲੋਂ ਮੋਟਰਸਾਇਕਲ ਚੋਰੀ ਕਰਨ ਵਾਲੇ ਗੈਂਗ ਦੇ 02 ਮੈਂਬਰਾਂ ਨੂੰ ਕਾਬੂ ਕਰਕੇ 03 ਚੋਰੀਸ਼ੁਦਾ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ਼੍ਰੀ ਸਮੀਰ ਵਰਮਾ ਪੀ.ਪੀ.ਐਸ/ਵਧੀਕ ਡਿਪਟੀ ਕਮਿਸ਼ਨਰ ਪੁਲਿਸ-1 ਲੁਧਿਆਣਾ ਅਤੇ ਅਨਿਲ ਕੁਮਾਰ ਭਨੋਟ ਪੀ.ਪੀ.ਐਸ/ਸਹਾਇਕ ਕਮਿਸ਼ਨਰ ਪੁਲਿਸ, ਕੇਂਦਰੀ ਜੀ ਨੇ ਦੱਸਿਆ ਕੀ ਇੰਸਪੈਕਟਰ ਗੁਰਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ -2 ਦੀ ਅਗਵਾਈ ਹੇਠ ਹੋਲਦਾਰ ਕਮਲਦੀਪ ਸਿੰਘ ਅਤੇ ਸਾਥੀ ਕਰਮਚਾਰੀਆਂ ਨੇ 12-11-2025 ਨੂੰ ਲੇਬਰ ਚੌਂਕ, ਜਨਕਪੁਰੀ ਲੁਧਿਆਣਾ ਵਿੱਚ ਨਾਕਾਬੰਦੀ ਦੌਰਾਨ ਦੋਸ਼ੀ ਸਚਿਨ ਕੁਮਾਰ ਪੁੱਤਰ ਕੁਲਦੀਪ ਰਾਏ ਅਤੇ ਅਮਨਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀਆਨ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ। ਦੋਵੇਂ ਦੋਸ਼ੀਆਂ ਦੇ ਕਬਜ਼ੇ ਤੋਂ 03 ਵੱਖ-ਵੱਖ ਮਾਰਕਾ ਦੇ ਚੋਰੀਸ਼ੁਦਾ ਮੋਟਰਸਾਇਕਲ ਬਰਾਮਦ ਕੀਤੇ ਗਏ। ਜਿਸ ਕਰਕੇ ਦੋਵੇਂ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 137 ਮਿਤੀ 12-11-2025 ਨੂੰ ਅਧੀਨ ਧਾਰਾ 303(2), 317(2), 3(5) BNS ਤਹਿਤ ਥਾਣਾ ਡਵੀਜ਼ਨ ਨੰਬਰ 02 ਵਿੱਚ ਦਰਜ ਕੀਤਾ ਗਿਆ। ਜਿਨ੍ਹਾਂ ਵਿੱਚੋਂ ਅਮਨਪ੍ਰੀਤ ਸਿੰਘ ਦੇ ਖ਼ਿਲਾਫ ਪਹਿਲਾਂ ਵੀ ਸਨੈਚਿੰਗ ਦਾ ਇੱਕ ਮੁਕੱਦਮਾ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 03 ਵਿੱਚ ਦਰਜ ਰਜਿਸਟਰ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।
![]()
