ਬਾਰ ਕਾਉਂਸਿਲ ਪੰਜਾਬ-ਹਰਿਆਣਾ ਚੋਣਾਂ: 170 ਦੇ ਕਰੀਬ ਉਮੀਦਵਾਰ ਮੈਦਾਨ ਵਿੱਚ, 25 ਮੈਂਬਰ ਚੁਣੇ ਜਾਣਗੇ
ਰਿਪੋਰਟ: ਪੱਤਰਕਾਰ ਜਤਿੰਦਰ ਟੰਡਨ
ਚੰਡੀਗੜ੍ਹ / ਪੰਜਾਬ-ਹਰਿਆਣਾ – ਖ਼ਾਸ ਖ਼ਬਰ
ਬਾਰ ਕਾਉਂਸਿਲ ਪੰਜਾਬ ਅਤੇ ਹਰਿਆਣਾ ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਹ ਚੋਣ ਹਰ ਪੰਜ ਸਾਲ ਬਾਅਦ ਕਰਵਾਈ ਜਾਂਦੀ ਹੈ ਅਤੇ ਇਸ ਵਾਰ ਵੀ ਵਕੀਲਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਵੋਟਿੰਗ ਕੱਲ੍ਹ ਹੋਵੇਗੀ, ਜਦਕਿ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੋਟਿੰਗ ਪਰਸੋਂ ਕਰਵਾਈ ਜਾਵੇਗੀ। ਇਸ ਚੋਣ ਵਿੱਚ ਲਗਭਗ 170 ਦੇ ਕਰੀਬ ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਕੁੱਲ 25 ਮੈਂਬਰ ਚੁਣੇ ਜਾਣਗੇ, ਜੋ ਅਗਲੇ ਪੰਜ ਸਾਲ ਲਈ ਬਾਰ ਕਾਉਂਸਿਲ ਦੀ ਨੁਮਾਇੰਦਗੀ ਕਰਨਗੇ।
ਇਹ ਚੋਣ ਵਕੀਲ ਭਾਈਚਾਰੇ ਲਈ ਕਾਫ਼ੀ ਮਹੱਤਵਪੂਰਨ ਮੰਨੀ ਜਾਂਦੀ ਹੈ, ਕਿਉਂਕਿ ਚੁਣੇ ਗਏ ਮੈਂਬਰ ਬਰ ਕਾਉਂਸਿਲ ਦੀਆਂ ਨੀਤੀਆਂ, ਵਕੀਲਾਂ ਦੇ ਹੱਕਾਂ ਅਤੇ ਕਾਨੂੰਨੀ ਪ੍ਰਣਾਲੀ ਨਾਲ ਜੁੜੇ ਮੁੱਦਿਆਂ ’ਤੇ ਅਹਿਮ ਫ਼ੈਸਲੇ ਲੈਂਦੇ ਹਨ।
ਚੋਣਾਂ ਨੂੰ ਲੈ ਕੇ ਵੱਖ-ਵੱਖ ਉਮੀਦਵਾਰਾਂ ਵੱਲੋਂ ਵਕੀਲ ਭਾਈਚਾਰੇ ਵਿੱਚ ਸੰਪਰਕ ਮੁਹਿੰਮ ਵੀ ਤੇਜ਼ ਹੋ ਗਈ ਹੈ ਅਤੇ ਵੋਟਿੰਗ ਨੂੰ ਲੈ ਕੇ ਮਾਹੌਲ ਕਾਫ਼ੀ ਗਰਮ ਦਿਖਾਈ ਦੇ ਰਿਹਾ ਹੈ।
![]()