100 ਪਰਿਵਾਰਾਂ ਲਈ ਰਹਤ ਦੀ ਖ਼ਬਰ: ਜਨਤਾ ਕਲੋਨੀ ਗਿੱਲ ਵਿੱਚ ਲੰਮੇ ਸਮੇਂ ਤੋਂ ਰੁਕਿਆ ਵਾਟਰ ਸਪਲਾਈ ਕੰਮ ਸ਼ੁਰੂ
ਜਨਤਾ ਕਲੋਨੀ ਗਿੱਲ, ਲੁਧਿਆਣਾ ਵਿਖੇ ਵਾਟਰ ਸਪਲਾਈ ਦੇ ਪਾਈਪਾਂ ਦਾ ਲੰਬੇ ਸਮੇਂ ਤੋਂ ਰੁਕਿਆ ਹੋਇਆ ਕੰਮ ਅੱਜ ਮੁੜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਹ ਮਹੱਤਵਪੂਰਨ ਕੰਮ ਹਲਕਾ ਵਿਧਾਇਕ ਸ੍ਰੀ ਜੀਵਨ ਸਿੰਘ ਸੰਗੋਵਾਲ ਜੀ ਦੀ ਯੋਗ ਅਗਵਾਈ ਅਤੇ ਰਹਿਨੁਮਾਈ ਹੇਠ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੀਆਂ ਰਵਾਇਤੀ ਸਰਕਾਰਾਂ ਵੱਲੋਂ ਇਸ ਮਸਲੇ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਇਲਾਕੇ ਦੇ ਲੋਕ ਲੰਮੇ ਸਮੇਂ ਤੋਂ ਪਾਣੀ ਦੀ ਘਾਟ ਨਾਲ ਜੂਝ ਰਹੇ ਸਨ। ਲਗਭਗ 100 ਦੇ ਕਰੀਬ ਪਰਿਵਾਰ ਇਸ ਸਮੱਸਿਆ ਕਾਰਨ ਕਾਫੀ ਪਰੇਸ਼ਾਨ ਅਤੇ ਦੁਖੀ ਸਨ। 2024 ਵਿੱਚ ਮਾਨਯੋਗ ਵਿਧਾਇਕ ਸ੍ਰੀ ਜੀਵਨ ਸਿੰਘ ਸੰਗੋਵਾਲ ਜੀ ਵੱਲੋਂ ਇਲਾਕਾ ਵਾਸੀਆਂ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਇਸ ਮਸਲੇ ਦਾ ਜਲਦੀ ਹੱਲ ਕੀਤਾ ਜਾਵੇਗਾ, ਜਿਸਨੂੰ ਹੁਣ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਇਸ ਮੌਕੇ ‘ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਸ੍ਰੀ ਬਲਰਾਜ ਸਿੰਘ ਸੋਨੂ ਗਿੱਲ, ਬਲਾਕ ਸੰਮਤੀ ਮੈਂਬਰ ਅਤੇ ਪੰਚਾਇਤ ਮੈਂਬਰ ਸ੍ਰੀ ਸਤਨਾਮ ਸਿੰਘ, ਸਾਬਕਾ ਪੰਚਾਇਤ ਮੈਂਬਰ ਅਤੇ ਸਿੱਖ ਸਿਕਲੀਗਰ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਮਿੱਠਨ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਰਹੇ।
ਮੌਜੂਦ ਅਗੂਆਂ ਨੇ ਕਿਹਾ ਕਿ ਹੁਣ ਇਸ ਪ੍ਰੋਜੈਕਟ ਨੂੰ ਤਰਜੀਹ ਦੇ ਆਧਾਰ ‘ਤੇ ਤੇਜ਼ੀ ਨਾਲ ਅਤੇ ਉੱਚ ਗੁਣਵੱਤਾ ਨਾਲ ਮੁਕੰਮਲ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਜਲਦੀ ਹੀ ਸੁਚੱਜੀ ਅਤੇ ਨਿਰੰਤਰ ਪਾਣੀ ਸਪਲਾਈ ਮਿਲ ਸਕੇ।
ਇਸ ਮੌਕੇ ‘ਤੇ ਸਮੂਹ ਇਲਾਕਾ ਨਿਵਾਸੀਆਂ ਨੇ ਵਿਧਾਇਕ ਜੀ ਅਤੇ ਸਾਰੇ ਅਗੂਆਂ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਇਸ ਕੰਮ ਦੇ ਮੁਕੰਮਲ ਹੋਣ ਨਾਲ ਉਨ੍ਹਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਪਰੇਸ਼ਾਨੀ ਦੂਰ ਹੋ ਸਰਦਾਰ ਮਿੱਠਨ ਸਿੰਘ ਪ੍ਰਧਾਨ ਪੰਜਾਬ ਪ੍ਰਧਾਨ ਸਤਨਾਮ ਸਿੰਘ ਪ੍ਰਧਾਨ ਸ੍ਰੀਮਤੀ ਮਨਦੀਪ ਕੌਰ ਪੰਚ ਵਾਰਡ ਨੰਬਰ 1ਸੁਰਿੰਦਰ ਸਿੰਘ ਸਾਬਕਾ ਪੰਚ ਸੋਕੀ ਸਿੰਘ ਨਰਿੰਦਰ ਸਿੰਘ ਬਬਲੂ ਹਰਜੋਤ ਸਿੰਘ ਕਾਲਾ ਸਿੰਘ ਜਥੇਦਾਰ ਹਿੰਮਤ ਸਿੰਘ ਕਾਕਾ ਸਿੰਘ ਫਰਮਾਨ ਅਲੀ ਮਾਨ ਸਿੰਘ ਸੋਮੀ ਸਿੰਘ ਸੋਨੂ ਸਿੰਘ ਨੀਲੂ ਸਿੰਘ ਮੰਗਲ ਸਿੰਘ ਦੇ ਸਿੰਘ ਕਾਲਾ ਸਿੰਘ ਰਮੇਸ਼ ਸਿੰਘ ਰਜਿੰਦਰ ਸਿੰਘ ਧੰਨਪਤ ਰਾਏ ਜ ਕਾਲਾ ਸਿੰਘ ਪ੍ਰਧਾਨ : ਬਲਾਕ ਸੰਮਤੀ ਮੈਂਬਰ ਹਰਮਨ ਸਿੰਘ ਧੱਕੜ ਜਥੇਦਾਰ ਹਿੰਮਤ ਸਿੰਘ ਕਾਕਾ ਸਿੰਘ ਫਰਮਾਨ ਅਲੀ ਮਾਨ ਸਿੰਘ ਸੋਮੀ ਸਿੰਘ ਸੋਨੂ ਸਿੰਘ ਨੀਲੂ ਸਿੰਘ ਮੰਗਲ ਸਿੰਘ ਦੇ ਸਿੰਘ ਕਾਲਾ ਸਿੰਘ ਰਮੇਸ਼ ਸਿੰਘ ਰਜਿੰਦਰ ਸਿੰਘ ਧੰਨਪਤ ਰਾਏ ਕਰਮ ਸਿੰਘ ਰੋਸ਼ਨ ਸਿੰਘ ਲਖਬੀਰ ਸਿੰਘ ਲੱਖਾ ਨਿਰਮਲ ਸਿੰਘ ਰਜਿੰਦਰ ਸਿੰਘ ਮੀਤ ਪ੍ਰਧਾਨ
![]()
