ਥਾਣਾ ਡਵੀਜ਼ਨ ਨੰਬਰ 08 ਪੁਲਿਸ ਵੱਲੋਂ ਵਾਹਨ ਚੋਰੀ ਕਰਨ ਵਾਲੇ 2 ਦੋਸ਼ੀ ਕਾਬੂ, 06 ਐਕਟਿਵਾ, 02 ਮੋਬਾਈਲ ਫੋਨ ਅਤੇ 01 ਗੈਸ ਸਿਲੰਡਰ ਬਰਾਮਦ।
ਲੁਧਿਆਣਾ, 02 ਜੂਨ 2026
ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਸਵਪਨ ਸ਼ਰਮਾ ਆਈ. ਪੀ. ਐਸ,ਸ੍ਰੀ ਰੁਪਿੰਦਰ ਸਿੰਘ ਆਈ.ਪੀ.ਐਸ, ਸ੍ਰੀ ਦੇਵ ਸਿੰਘ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ, ਸ੍ਰੀ ਸਰਬਜੀਤ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਈਨ ਲੁਧਿਆਣਾ ਅਤੇ INSP ਅੰਮ੍ਰਿਤਪਾਲ ਸ਼ਰਮਾ ਮੁੱਖ ਅਫਸਰ ਥਾਣਾ ਡਵੀਜਨ ਨੰਬਰ 08 ਲੁਧਿਆਣਾ ਜੀ ਦੀਆਂ ਹਦਾਇਤਾਂ ਮੁਤਾਬਕ Asi ਬਲਦੇਵ ਸਿੰਘ ਇੰਚਾਰਜ ਚੌਕੀ DMC ਥਾਣਾ ਡਵੀਜਨ ਨੰਬਰ 08 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਵਾਹਨ ਚੋਰੀ ਕਰਨ ਵਾਲਿਆਂ ਖ਼ਿਲਾਫ਼ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਬਲਦੇਵ ਸਿੰਘ ਇੰਚਾਰਜ ਚੌਂਕੀ ਡੀਐੱਮਸੀ ਲੁਧਿਆਣਾ ਦੀ ਟੀਮ ਨੂੰ ਮਿਤੀ 30-05-2026 ਨੂੰ ਨਾਕਾਬੰਦੀ ਦੌਰਾਨ ਦੋ ਮੋਨੇ ਨੌਜਵਾਨ ਐਕਟਿਵਾ ਨੰਬਰੀ PB 10 GG 7886 ਰੰਗ ਸਿਲਵਰ ਪਰ ਸਵਾਰ ਸਨ ਨੂੰ ਕਾਬੂ ਕਰਕੇ ਨਾਮ ਪੁੱਛਿਆ ਜਿਹਨਾਂ ਨੇ ਆਪਣਾ ਨਾਮ ਹਮੰਤ ਵਰਮਾ ਉਰਫ ਕਾਕਾ ਉਰਫ ਪ੍ਰਿੰਸ ਪੁੱਤਰ ਅਸ਼ਵਨੀ ਵਰਮਾ ਵਾਸੀ ਮਕਾਨ ਨੰਬਰ 3177, ਗਲੀ ਨੰਬਰ 07, ਨਿਊ ਟੈਗੋਰ ਨਗਰ, ਵੱਡੀ ਹੈਬੋਵਾਲ ਲੁਧਿਆਣਾ ਅਤੇ ਗੁਲਸ਼ਨ ਸ਼ਰਮਾ ਉਰਫ ਗੋਸ਼ਾ ਪੁੱਤਰ ਪਵਨ ਸ਼ਰਮਾ ਵਾਸੀ ਮੁਹੱਲਾ ਚੰਦਨਪੁਰੀ ਨੇੜੇ ਘੰਟਾ ਘਰ ਚੌਕ ਲੁਧਿਆਣਾ ਹਾਲ ਕਿਰਾਏ ਦਾ ਮਕਾਨ ਨੇੜੇ ਰੰਧਾਵਾ ਸਵਿਮਿੰਗ ਪੂਲ ਜੱਸੀਆਂ ਰੋਡ ਲੁਧਿਆਣਾ ਦਸਿਆ ਕ ਦੇ ਖ਼ਿਲਾਫ਼ ਮੁਕੱਦਮਾ ਨੰਬਰ 160 ਮਿਤੀ 30-05-2026 ਅਧੀਨ ਧਾਰਾ 303(2), 317)(2)3(5) ਬੀ.ਐੱਨ.ਐੱਸ ਥਾਣਾ ਡਵੀਜਨ ਨੰਬਰ 08 ਲੁਧਿਆਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ।ਜਿਹਨਾਂ ਪਾਸੋ 06 ਐਕਟਿਵਾ, 02 ਮੋਬਾਈਲ ਫੋਨ ਅਤੇ 01 ਗੈਸ ਸਿਲੰਡਰ ਬਰਾਮਦ ਕੀਤਾ ਗਿਆ।
ਦੋਸ਼ੀ ਹਮੰਤ ਵਰਮਾ ਉਰਫ ਕਾਕਾ ਉਰਫ ਪ੍ਰਿੰਸ ਪੁੱਤਰ ਅਸ਼ਵਨੀ ਵਰਮਾ ਖਿਲਾਫ ਪਹਿਲਾ ਵੀ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਕੁੱਲ 05 ਮੁਕੱਦਮੇ ਦਰਜ ਹਨ ਅਤੇ ਦੋਸ਼ੀ ਗੁਲਸ਼ਨ ਸ਼ਰਮਾ ਉਰਫ ਗੋਸ਼ਾ ਉਕਤ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਹੈ।
![]()
