ਈ-20 ਪੈਟਰੋਲ (20 ਫ਼ੀਸਦੀ ਈਥਾਨੌਲ ਮਿਸ਼ਰਿਤ ਪੈਟਰੋਲ) ਨੂੰ ਲਾਜ਼ਮੀ ਤੌਰ ’ਤੇ ਲਾਗੂ ਕੀਤੇ ਜਾਣ ਕਾਰਨ ਪੰਜਾਬ ਦੇ 1,000 ਕਰੋੜ ਰੁਪਏ ਦੀ ਕੀਮਤ ਵਾਲੇ ਪੁਰਾਣੇ ਵਾਹਨਾਂ (ਯੂਜ਼ਡ-ਕਾਰ) ਦੇ ਬਾਜ਼ਾਰ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਵਿਧਾਨ ਸਭਾ ਨੇ ਮੰਗਲਵਾਰ ਨੂੰ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਵਾਹਨਾਂ ਵਿੱਚ ਈ-20 ਪੈਟਰੋਲ ਦੀ ਲਾਜ਼ਮੀ ਵਰਤੋਂ ਨੂੰ ਮੁਲਤਵੀ ਕੀਤਾ ਜਾਵੇ ਜੋ ਇਸ ਲਈ ਤਿਆਰ ਨਹੀਂ ਕੀਤੇ ਗਏ ਹਨ।
ਕੇਂਦਰ ਸਰਕਾਰ ਦੇ ਹੁਕਮਾਂ ਕਾਰਨ ਪੁਰਾਣੇ ਵਾਹਨਾਂ ਦਾ ਬਾਜ਼ਾਰ ਮੰਦੇ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਖਰੀਦਦਾਰ ਪੈਟਰੋਲ ਮਾਡਲਾਂ ਪ੍ਰਤੀ ਸੁਚੇਤ ਹੋ ਗਏ ਹਨ ਸਗੋਂ ਈਥਾਨੌਲ ਮਿਸ਼ਰਿਤ ਈਂਧਣ ਨੇ ਨਵੇਂ ਵਾਹਨਾਂ ਦੇ ਮਾਲਕਾਂ ਨੂੰ ਵੀ ਚਿੰਤਤ ਕਰ ਦਿੱਤਾ ਹੈ। ਪੰਜਾਬ ਵਿੱਚ ਕੁੱਲ 1.25 ਕਰੋੜ ਰਜਿਸਟਰਡ ਵਾਹਨ ਹਨ। ਖਰੀਦਦਾਰ ਪੁਰਾਣੇ ਪੈਟਰੋਲ ਵਾਹਨ ਖਰੀਦਣ ਤੋਂ ਗੁਰੇਜ਼ ਕਰ ਰਹੇ ਹਨ ਅਤੇ ਇਸ ਦੀ ਬਜਾਏ ਇਲੈਕਟ੍ਰਿਕ ਜਾਂ ਡੀਜ਼ਲ ਵਿਕਲਪਾਂ ਵੱਲ ਰੁਖ਼ ਕਰ ਰਹੇ ਹਨ, ਜਿਸ ਕਾਰਨ ਸੈਕਿੰਡ-ਹੈਂਡ ਕਾਰਾਂ ਖਰੀਦਣ ਵਾਲਿਆਂ ਨੂੰ ਭਾਰੀ ਘਾਟਾ ਪੈ ਰਿਹਾ ਹੈ ਅਤੇ ਉਨ੍ਹਾਂ ਦਾ ਸਟਾਕ ਫਸ ਗਿਆ ਹੈ।
ਖਰੀਦਦਾਰਾਂ ਦਾ ਪੈਟਰੋਲ ਕਾਰਾਂ ਵਿਚ ਰੁਝਾਨ ਘਟਿਆ
ਸੂਬੇ ਭਰ ਦੇ ਡੀਲਰਾਂ ਨੇ ਖਰੀਦਦਾਰਾਂ ਦੇ ਵਤੀਰੇ ਵਿੱਚ ਆਏ ਸਪਸ਼ਟ ਬਦਲਾਅ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਲੁਧਿਆਣਾ ਦੇ ਪੀਟਰ ਕਾਰ ਬਾਜ਼ਾਰ ਦੇ ਅਮਰਜੀਤ ਸਿੰਘ ਬਿਰਦੀ ਨੇ ਕਿਹਾ ਕਿ ਇਸ ਕਾਰਨ ਪੈਟਰੋਲ ਵਾਹਨਾਂ ਦੀ ਵਿਕਰੀ ਪ੍ਰਭਾਵਿਤ ਹੋਈ ਹੈ। ਬਿਰਦੀ ਨੇ ਦੱਸਿਆ, ‘ਹਾਲ ਹੀ ਵਿੱਚ ਵੇਚੇ ਗਏ ਇੱਕ ਵਾਹਨ ਵਿੱਚ ਖਰਾਬੀ ਆ ਗਈ। ਮਾਲਕ ਨੇ ਸ਼ਿਕਾਇਤ ਕੀਤੀ ਕਿ ਤੇਲ ਪਵਾਉਣ ਤੋਂ ਤੁਰੰਤ ਬਾਅਦ ਕਾਰ ਵਿੱਚ ਸਮੱਸਿਆ ਆਈ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਕਾਰ ਲਾਜ਼ਮੀ ਗੁਣਵੱਤਾ ਜਾਂਚ ਤੋਂ ਬਾਅਦ ਵੇਚੀ ਗਈ ਸੀ।’ ਇਸ ਤੋਂ ਬਾਅਦ ਵੀ ਇਹ ਸਪੱਸ਼ਟ ਨਹੀਂ ਹੋਇਆ ਕਿ ਅਜਿਹੀਆਂ ਸਮੱਸਿਆਵਾਂ ਖੁਦ ਈਥਾਨੌਲ ਮਿਸ਼ਰਣ ਕਾਰਨ ਹਨ ਜਾਂ ਫਿਊਲ ਡੀਲਰਾਂ ਵੱਲੋਂ ਕੀਤੀ ਗਈ ਮਿਲਾਵਟ ਕਾਰਨ।

![]()