ਲੁਧਿਆਣਾ (ਮਨੀ): ਜੋਧੇਵਾਲ ਥਾਣੇ ਦੀ ਪੁਲਸ ਨੇ ਸੱਟੇਬਾਜ਼ੀ ਦੀਆਂ ਪਰਚੀਆਂ ਲਗਾਉਣ ਦੇ ਦੋਸ਼ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮਾਂ ਦੀ ਪਛਾਣ ਅਜੇ ਕੁਮਾਰ ਵਰਮਾ, ਵਾਸੀ ਨਿਊ ਦੀਪ ਨਗਰ ਕਾਲੀ ਸੜਕ ਅਤੇ ਸੋਨੂੰ, ਵਾਸੀ ਸੰਨਿਆਸ ਨਗਰ ਵਜੋਂ ਕੀਤੀ ਹੈ।