ਨਸ਼ਚਿਤ ਸਮੇਂ ‘ਚ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲੇ ਨਿੱਜੀ ਸੰਸਥਾਵਾਂ ਦੇ ਖਿਲਾਫ਼ ਵਿਭਾਗੀ ਹਦਾਇਤਾ ਅਨੁਸਾਰ ਹੋਵੇਗੀ ਕਾਰਵਾਈ :- ਬਾਲ ਵਿਕਾਸ ਪ੍ਰੋਜੈਕਟ ਅਫਸਰ ਜਗਮੋਹਨ ਕੌਰ
ਲੁਧਿਆਣਾ, ਜੂਨ 4:
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋ ਬੱਚਿਆ ਦੇ ਸਰਬਪੱਖੀ ਵਿਕਾਸ ਦੇ ਲਈ ਪ੍ਰਾਈਵੇਟ ਸੰਸਥਾਵਾ ਜੋ ਕਿ ਅਰਲੀ ਚਾਇਲਡ ਐਂਡ ਐਜੂਕੈਸ਼ਨ ਦੇ ਖੇਤਰ ਵਿਚ ਕੰਮ ਕਰ ਰਹੀਆ ਹਨ, ਉਹਨਾਂ ਨੂੰ ਰਜਿਸਟਰਡ ਕਰਨ ਸਬੰਧੀ ਹਦਾਇਤਾ ਜਾਰੀ ਕੀਤੀਆ ਗਈਆ ਸਨ। ਇਨ੍ਹਾ ਹਦਾਇਤਾ ਦੇ ਸਨਮੁੱਖ ਪੰਜਾਬ ਬੱਚਿਆ ਲਈ ਈਸੀਸੀਈ ਖੇਤਰ ਵਿਚ ਕੰਮ ਕਰ ਰਹੀਆ ਸੰਸਥਾਵਾ ਦੀ ਵਿਭਾਗ ਵੱਲੋ ਰਜਿਸਟਰਸ਼ੇਨ ਕਰਨੀ ਲਜਾਮੀ ਹੈ।
ਜਗਮੋਹਨ ਕੌਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਸਮਰਾਲਾ ਨੇ ਦੱਸਿਆ ਕਿ ਜਿੰਨ੍ਹਾ ਸਕੂਲਾ ਵੱਲੋ ਅਜੇ ਤੱਕ ਆਪਣੇ ਸਕੂਲ ਦੀ ਰਜਿਸਟਰੇਸ਼ਨ ਨਹੀ ਕਰਵਾਈ ਉਨ੍ਹਾਂ ਲਈ ਤੁਰੰਤ ਆਪਣੇ ਸਕੂਲ ਦੀ ਰਜਿਸਟਰੇਸ਼ਨ ਕਰਵਾਉਣਾ ਲਾਜਮੀ ਹੈ। ਉਨ੍ਹਾ ਕਿਹਾ ਇਸ ਸਬੰਧੀ ਵਿਭਾਗ ਦੀ ਵੈਬਸਾਈਟ sswcd.punjab.gov.in
ਤੇ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਰਜਿਸਟਰੇਸ਼ਨ ਡੀ ਪੀ ਓ ਦਫ਼ਤਰ ਲੁਧਿਆਣਾ ਹੋਵੇਗੀ। ਨਸ਼ਚਿਤ ਸਮੇਂ ‘ਚ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲੇ ਪਲੇਅ ਵੇ ਖਿਲਾਫ਼ ਵਿਭਾਗੀ ਹਦਾਇਤਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ।