ਜਲੰਧਰ 24 ਅਗਸਤ 2025 : ਅੱਜ 24 ਅਗਸਤ 2025 ਨੂੰ ਜਿਲਾ ਜਲੰਧਰ ਕੁਰਾਸ਼ ਐਸੋਸੀਏਸ਼ਨ ਦੀ ਜਰੂਰੀ ਅਤੇ ਪਲੇਠੀ ਮੀਟਿੰਗ ਗਰੀਲ ਅਫੇਅਰ ਰੈਸਟੋਰੈਂਟ ਅਰਬਨ ਸਟੇਟ ਫੇਸ ਟੂ ਜਲੰਧਰ ਵਿਖੇ ਸ਼ੁਰੂ ਰੀਪੂਜੀਤ ਆਂਗਰਾ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਰਜੇਸ਼ ਬਾਘਾ ਜੀ
ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਸਾਰੇ ਸਾਥੀਆਂ ਦੀ ਸਲਾਹ ਨਾਲ ਮਤਾ ਪਾਇਆ ਗਿਆ। ਇਹ ਕਿ ਇਸ ਕੁਰਾਸ਼ ਐਸੋਸੀਏਸ਼ਨ ਦਾ ਆਉਣ ਵਾਲੇ ਦਿਨਾਂ ਵਿੱਚ ਵਿਸਥਾਰ ਕੀਤਾ ਜਾਵੇਗਾ ਜਿਸ ਵਿੱਚ ਜਿਲ੍ਹੇ ਦੇ ਅਹੁਦੇਦਾਰ ਇਸ ਸੰਸਥਾ ਦਾ ਵਿਸਥਾਰ ਤਹਿਸੀਲ ਪੱਧਰ ਤੇ ਵੀ ਕੀਤਾ ਜਾਵੇਗਾ। ਇਸ ਸੰਸਥਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਪਲੇਠੀ ਜ਼ਿਲਾ ਕੁਰਾਸ਼ ਚੈਂਪੀਅਨਸ਼ਿਪ ਕਰਵਾਈ ਜਾਵੇਗੀ ਜਿਸ ਦੀ ਮਿਤੀ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਇਸ ਮੌਕੇ ਟੈਕਨੀਕਲ ਕੌਂਸਲ ਕਮੇਟੀ ਦਾ ਗਠਨ ਕੀਤਾ ਗਿਆ ਟੈਕਨੀਕਲ ਕਾਉਂਸਲ ਕਮੇਟੀ ਵਿੱਚ ਸ੍ਰੀ ਸੱਤਪਾਲ ਰਾਣਾ ਮੁਖੀ ਸ੍ਰੀ ਕੁਲਦੀਪ ਜੋਸਨ ਸ੍ਰੀਮਤੀ ਜਸਵਿੰਦਰ ਜੋਸਨ ਸ਼੍ਰੀ ਕਮਲ ਜੱਸਲ ਜੀ ਜੋ ਕਿ ਜੋ ਕਿ ਆਪਣੇ ਪੱਧਰ ਤੇ ਟੈਕਨੀਕਲ ਕਮੇਟੀ ਦਾ ਗਠਨ ਕਰਨ ਦਾ ਹੱਕ ਰੱਖਦੇ ਹਨ। ਜਿਸ ਵਿੱਚ ਸ੍ਰੀ ਸੰਜੀਵ ਸ਼ਰਮਾ ਜੂਡੋ ਕੋਚ ਨੂੰ ਟੈਕਨੀਕਲ ਸੈਕਟਰੀ ਨਿਯੁਕਤ ਕੀਤਾ ਗਿਆ। ਇਸ ਮੌਕੇ ਸ਼੍ਰੀ ਰਜੇਸ਼ ਬਾਘਾ ਜੀ ਨੇ ਦੱਸਿਆ ਕੀ ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਇਸ ਮੀਟਿੰਗ ਵਿੱਚ ਹੋਰ ਵਿਸਥਾਰ ਕਰਕੇ ਟੀਮ ਵੱਡੀ ਕੀਤੀ ਗਈ। ਸਾਡਾ ਮੇਨ ਮਕਸਦ ਇਹੀ ਹੈ ਕਿ ਪੰਜਾਬ ਚ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਕੇ ਖੇਡਾਂ ਦੇ ਨਾਲ ਜੋੜਨਾ ਅਸੀਂ ਚਾਹੁੰਦੇ ਹਾਂ ਕੀ ਪੰਜਾਬ ਚ ਜਿਹੜਾ ਨਸ਼ਾ ਵਧ ਰਿਹਾ ਹੈ ਖੇਡ ਦੇ ਨਾਲ ਬੱਚੇ ਨਸ਼ੇ ਤੋਂ ਦੂਰ ਰਹਿਣਗੇ। ਅਸੀਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਖੇਡਾਂ ਨਾਲ ਜੋੜਾਂਗੇ। ਜਿਸ ਨਾਲ ਸਿਹਤ ਕਾਇਮ ਰਹੂਗੀ। ਨਾਲੇ ਬੱਚਿਆਂ ਦਾ ਰੁਝਾਨ ਖੇਡਾਂ ਵੱਲ ਵਧੇ ਅਸੀਂ ਇਸੇ ਲਈ ਅੱਜ ਇੱਥੇ ਨਿਰਨੇ ਕੀਤਾ ਗਿਆ ਇਸ ਐਸੋਸੀਏਸ਼ਨ ਦਾ ਬਲੋਕ ਲੈਵਲ ਤਹਿਸੀਲ ਲੇਵਲ ਤੇ ਵਿਸਥਾਰ ਕੀਤਾ ਜਾਊਗਾ। ਇਹਨੂੰ ਪੰਜਾਬ ਐਸੋਸੀਏਸ਼ਨ ਦੇ ਨਾਲ ਨਾਲ ਜੋੜਿਆ ਜਾਊਗਾ ਇਹਦੇ ਵਿੱਚ ਜਿਲਾ ਪੱਧਰ ਅਤੇ ਪੰਜਾਬ ਪੱਧਰ ਤੇ ਖੇਡਾਂ ਕਰਾਈਆਂ ਜਾਣਗੀਆਂ। ਜਲਦੀ ਹੀ ਅਸੀਂ ਜਿਲ੍ਹਾ ਪੱਧਰ ਦੀਆਂ ਖੇਡਾਂ ਕਰਾਵਾਂਗੇ ਅਤੇ ਹਰੇਕ ਸਕੂਲ ਦੇ ਬੱਚੇ ਕਾਲਜ ਦੇ ਬੱਚੇ ਲਵਾਂਗੇ ਤੇ ਇਹ ਆਮ ਲੋਕਾਂ ਦੇ ਦਿਲਾਂ ਵਿੱਚ ਗੇਮ ਜਾਵੇ ਇਹਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਗੇਮਾਂ ਨਾਲ ਜੋੜ ਕੇ ਨੌਜਵਾਨਾਂ ਨੂੰ ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ਤੇ ਖੇਡ ਕੇ ਦੇਸ਼ ਦਾ ਨਾਮ ਆਪਣੇ ਜ਼ਿਲ੍ਹੇ ਦਾ ਆਪਣੇ ਰਾਜ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕਰਾਂਗੇ । ਕਿਉਂਕਿ ਅਸੀਂ ਪਹਿਲਾਂ ਵੀ ਸਾਰੇ ਜਿਹੜੇ ਆਪ ਸਪੋਰਟਸਮੈਨ ਆ ਚਾਹੇ ਕੋਈ ਜੁੱਡੋ ਕਰਦਾ ਰਿਹਾ ਰੈਸਲਿੰਗ ਕਰਦਾ ਰਿਹਾ ਕਬੱਡੀ ਕਰਦਾ ਰਿਹਾ ਸਾਰੇ ਸਪੋਰਟਸਮੈਨ ਹੋਰ ਦੇ ਕਾਰਨ ਮੰਤਵ ਇਹੀ ਹੈ ਕੀ ਵੱਧ ਤੋਂ ਵੱਧ ਬੱਚੇ ਗੇਮ ਕੋਈ ਬੱਚੇ ਗੇਮ ਨਾਲ ਜੁੜਨ। ਇੱਥੇ ਸਾਡੀ ਸਾਰੀ ਟੀਮ ਨੇ ਇਹ ਨਿਰਨੇ ਲਿਆ ਚਾਹੇ ਕੋਈ ਆਫਿਸਰ ਆ ਪੁਲਿਸ ਵਿੱਚ ਚਾਹੇ ਕੋਈ ਸਮਾਜ ਵਿੱਚ ਬਿਜਨਸ ਕਰਦਾ ਪਿਆ ਜਾਂ ਕੋਈ ਵੀ ਕਿਤੇ ਕੰਮ ਆਪਣੀ ਫੀਲਡ ਚ ਕਰਦਾ ਪਿਆ ਇਸ ਸੰਸਥਾ ਨਾਲ ਜੁੜੇ ਤਾਂ ਜੋ ਆਪਾਂ ਆਉਣ ਵਾਲੇ ਪੰਜਾਬ ਦਾ ਭਵਿੱਖ ਬਣਾਈਏ। ਬੱਚਿਆਂ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਈਏ ਖੇਡਾਂ ਨਾਲ ਜੋੜੀਏ ਅੱਜ ਅੱਜ ਜ਼ਿਲ੍ਹਾ ਜਲੰਧਰ ਕੁਰਾਸ਼ ਐਸੋਸੀਏਸ਼ਨ ਦੀ ਜਿਹੜੀ ਬੈਠਕ ਹੋਈ ਆ ਮੈਂ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨ ਨੂੰ ਵਧਾਈ ਦੇੰਦਾ ਤੇ ਆਉਣ ਵਾਲੇ ਦਿਨਾਂ ਚ ਅਸੀਂ ਬਹੁਤ ਸਾਰੇ ਕਾਰੀਕਰਮ ਕਰਾਂਗੇ। ਅਤੇ ਮੀਟਿੰਗ ਦੇ ਅਖੀਰ ਵਿੱਚ ਜਨਰਲ ਸਕੱਤਰ ਸ਼੍ਰੀ ਐਵਨੀ ਸ਼ਰਮਾ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੀਟਿੰਗ ਦੇ ਵਿੱਚ ਸ੍ਰੀ ਰਾਮ ਮੂਰਤੀ ਜੀ ਨੂੰ ਵਾਈਜ ਪ੍ਰਧਾਨ ਸ੍ਰੀ ਜੋਤਪਾਲ ਸਿੰਘ ਬੇਦੀ ਜੀ ਨੂੰ ਖਜਾਨਚੀ, ਦਾ ਭਾਰ ਸੌਂਪਿਆ ਗਿਆ।
ਜਿਲਾ ਜਲੰਧਰ ਕੁਰਾਸ਼ ਐਸੋਸੀਏਸ਼ਨ ਦੀ ਇਸ ਮੀਟਿੰਗ ਵਿੱਚ ਡੀਐਸਪੀ ਸ੍ਰੀ ਪੰਕਜ ਸ਼ਰਮਾ ਜੀ ਇੰਸਪੈਕਟਰ ਸ਼੍ਰੀ ਪੰਕਜ ਸ਼ਰਮਾ ਜੀ ਸ੍ਰੀ ਅਮਨਪ੍ਰੀਤ ਸਿੰਘ ਓਬੀ ਜੀ ਸ੍ਰੀ ਕਪਿਲ ਦੇਵ ਸ਼ਰਮਾ ਜੀ ਸ੍ਰੀ ਅਜੇ ਕੁਮਾਰ ਜੀ ਦੀ ਹਾਜ਼ਰੀ ਵਿੱਚ ਇਹ ਸਾਰੇ ਮਤੇ ਪਾਏ ਗਏ।
![]()
