ਲੁਧਿਆਣਾ 27 ਅਗਸਤ 2025 ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਪੁਲਿਸ ਸਿਟੀ ਰੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੋਰੀ ਅਤੇ ਲੁੱਟ ਖੋਹ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਅਧੀਨ ਥਾਣਾ ਸਲੇਮ ਟਾਬਰੀ ਦੀ ਪੁਲਿਸ ਟੀਮ ਵੱਲੋਂ ਕਾਰਵਾਈ ਕਰਦਿਆਂ ਝਪਟਮਾਰ(ਸਨੈਚਰ) ਗ੍ਰਿਫ਼ਤਾਰ, ਮੋਬਾਇਲ ਫੋਨ, ਦਾਤਰ ਤੇ ਮੋਟਰਸਾਈਕਲ ਬ੍ਰਾਮਦ ਕੀਤੇ ਗਏ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਸ੍ਰੀ ਸਮੀਰ ਵਰਮਾ ਪੀ.ਪੀ.ਐਸ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਬ ਡਵੀਜ਼ਨ ਉੱਤਰੀ, ਸ੍ਰੀ ਦਵਿੰਦਰ ਕੁਮਾਰ ਪੀ.ਪੀ.ਐਸ ਜੀ ਨੇ ਦੱਸਿਆ ਕਿ, ਇੰਸਪੈਕਟਰ ਅਮ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਦੀ ਪੁਲਿਸ ਟੀਮ ਨੇ ਮਿਤੀ 25.08.2025 ਨੂੰ ਝਪਟਮਾਰ(ਸਨੈਚਰ) ਤੇਜਪਾਲ ਸਿੰਘ ਉਰਫ਼ ਸੈਂਕੀ ਪੁੱਤਰ ਪਰਮਿੰਦਰ ਸਿੰਘ, ਅਕਾਸਦੀਪ ਸਿੰਘ ਉਰਫ਼ ਵਿਨੇ ਪੁੱਤਰ ਸਤਪਾਲ, ਰਾਜੂ ਪੁੱਤਰ ਰਾਮ ਕਿਸ਼ੋਰ ਨੂੰ ਗ੍ਰਿਫ਼ਤਾਰ ਕੀਤਾ। ਦੋਸੀਆਂ ਦੇ ਖਿਲਾਫ ਥਾਣਾ ਸਲੇਮ ਟਾਬਰੀ ਵਿਚ ਮੁਕੱਦਮਾ ਨੰਬਰ 159 ਮਿਤੀ 25.08.2025 ਅ/ਧ 304, 3 (5) ਬੀ.ਐਨ.ਐਸ. ਤਹਿਤ ਦਰਜ ਕੀਤਾ ਗਿਆ।ਗ੍ਰਿਫ਼ਤਾਰੀ ਦੌਰਾਨ ਦੋਸ਼ੀਆ ਤੋਂ 10 ਮੋਬਾਇਲ ਫੋਨ, ਇੱਕ ਦਾਤਰ ਲੋਹਾ ਅਤੇ ਇੱਕ ਮੋਟਰਸਾਈਕਲ ਸਪਲੈਡਰ ਨੰਬਰ PB 02 BW 9924 ਬ੍ਰਾਮਦ ਹੋਇਆ।ਪੁਲਿਸ ਵੱਲੋਂ ਅੱਗੇ ਤਫਤੀਸ਼ ਜਾਰੀ ਹੈ।
![]()
