ਲੁਧਿਆਣਾ (29 ਸਤੰਬਰ 2025) ਮਾਣਯੋਗ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਕਮਿਸ਼ਨਰ ਪੁਲਿਸ ਲੁਧਿਆਣਾ ਅਤੇ ਸ਼੍ਰੀ ਰੁੁਪਿੰਦਰ ਸਿੰਘ ਆਈ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ ਸਿਟੀ/ਦਿਹਾਤੀ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਸਵਾਰੀਆਂ ਦੇ ਪੈਸੇ ਚੋਰੀ ਕਰਨ ਵਾਲਾ ਆਟੋ ਚਾਲਕਾਂ ਦਾ ਗਿਰੋਹ ਕਾਬੂ ਕੀਤਾ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ੍ਰੀ ਸਮੀਰ ਵਰਮਾ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-1 ਲੁਧਿਆਣਾ ਅਤੇ ਸ੍ਰੀ ਅਨਿਲ ਕੁਮਾਰ ਭਨੋਟ ਪੀ.ਪੀ.ਐਸ./ਏ.ਸੀ.ਪੀ ਸੈਂਟਰਲ ਲੁਧਿਆਣਾ ਜੀ ਨੇ ਦੱਸਿਆ ਕਿ ਇਸਪੈਕਟਰ ਗਗਨਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 4 ਦੀ ਦੇਖ-ਰੇਖ ਵਿੱਚ, ਏ.ਐਸ.ਆਈ ਸੋਮਨਾਥ ਦੀ ਅਗਵਾਈ ਦੀ ਪੁਲਿਸ ਪਾਰਟੀ ਨੇ ਸਵਾਰੀਆਂ ਦੇ ਪੈਸੇ ਚੋਰੀ ਕਰਨ ਵਾਲੇ ਆਟੋ ਚਾਲਕਾਂ ਦੇ ਗਿਰੋਹ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਦੌਰਾਨ ਮੁਕੱਦਮਾ ਨੰਬਰ 82 ਮਿਤੀ 18.9.2025 ਅ/ਧ 303(2), 317(2) BNS ਥਾਣਾ ਡਵੀਜ਼ਨ ਨੰਬਰ-4, ਲੁਧਿਆਣਾ ਮੁਦਈ ਮੁਕਦਮਾ ਅਸ਼ਵਨੀ ਕੁਮਾਰ ਉਰਫ ਅੱਛੀ ਜੋ ਬਰਖਿਲਾਫ ਨਾ-ਮਾਲੂਮ ਵਿਅਕਤੀਆਂ ਦੇ । ਲੱਖ ਰੁਪਏ ਆਟੋ ਵਿੱਚ ਚੋਰੀ ਕਰਨ ਤੇ ਦਰਜ ਰਜਿਸਟਰ ਹੋਇਆ ਸੀ । ASI ਸੋਮਨਾਥ ਦੀ ਪੁਲਿਸ ਪਾਰਟੀ ਵੱਲੋ ਮਿਤੀ 19.9.2025 ਨੂੰ ਦੋਸ਼ੀ ਰਵੀ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋ ਅਸ਼ਵਨੀ ਕੁਮਾਰ ਉਰਫ ਅੱਛੀ ਦੇ ਚੋਰੀ ਕੀਤੇ 5000/- ਰੁਪਏ ਬ੍ਰਾਮਦ ਕੀਤੇ ਜਿਸਦੀ ਪੁੱਛਗਿੱਛ ਪਰ ਇਸਦੇ 2 ਹੋਰ ਸਾਥੀ ਉਪਕਾਰ ਸਿੰਘ ਅਤੇ ਅਸ਼ੋਕ ਕੁਮਾਰ ਵਾਸੀਆਨ ਲੁਧਿਆਣਾ ਨੂੰ ਦੋਸ਼ੀ ਨਾਮਜਦ ਕੀਤਾ ਗਿਆ। ਮਿਤੀ 25.9.2025 ਨੂੰ ਦੋਸ਼ੀ ਉਪਕਾਰ ਸਿੰਘ ਅਤੇ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਚੋਰੀ ਕੀਤੇ ਪੈਸਿਆ ਵਿੱਚੋ 38,000/- ਰੁਪਏ ਕੁੱਲ ਰਕਮ 43,000/-ਰੁਪਏ ਅਤੇ ਵਾਰਦਾਤ ਵਿੱਚ ਵਰਤਿਆ ਆਟੋ ਨੰਬਰੀ PB 10 JN 3662 ਬਰਾਮਦ ਕੀਤਾ ਗਿਆ ।
ਦੋਸ਼ੀਆ ਨੇ ਆਪਣੀ ਮੁੱਢਲੀ ਪੁੱਛਗਿੱਛ ਵਿੱਚ ਮੰਨਿਆ ਹੈ ਕਿ ਉਹ ਆਟੋ ਵਿੱਚ ਬੈਠੀਆਂ ਸਵਾਰੀਆਂ ਦੇ ਚੋਰੀ ਕੀਤੇ ਪੈਸਿਆਂ ਨਾਲ ਨਸ਼ੇ ਦਾ ਸੇਵਨ ਕਰਦੇ ਸਨ । 03 ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿੰਨਾ ਤੋ ਹੋਰ ਕੀਤੀਆ ਗਈਆ ਵਾਰਦਾਤਾਂ ਬਾਰੇ ਪੂਰੇ ਨੈੱਟਵਰਕ ਦੀ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਅਤੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
![]()
