ਲੁਧਿਆਣਾ (30 ਜਨਵਰੀ 2026) ਮਾਨਯੋਗ ਸ਼੍ਰੀ ਸਵਪਨ ਸ਼ਰਮਾ IPS/ਕਮਿਸ਼ਨਰ ਪੁਲਿਸ ਲੁਧਿਆਣਾ ਅਤੇ ਸ਼੍ਰੀ ਰੁਪਿੰਦਰ ਸਿੰਘ IPS/ ਅਡੀਸ਼ਨਲ ਕਮਿਸ਼ਨਰ ਪੁਲਿਸ, ਸਿਟੀ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਤਹਿਤ ਕਾਰਵਾਈ ਕਰਦਿਆਂ ਹੋਇਆ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਪਿੰਡ ਕਾਕੋਵਾਲ ਦੇ ਸਰਕਾਰੀ ਸਕੂਲ ਦੇ ਕੋਲੋ ਜਸਪਾਲ ਕਾਲੋਨੀ) ਤੋ 01 ਨਸ਼ਾ ਤਸਕਰ 60 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ਼੍ਰੀ ਸਮੀਰ ਵਰਮਾ PPS/ADCP-1 ਅਤੇ ਸ਼੍ਰੀ ਕਿੱਕਰ ਸਿੰਘ PPS/ACP ਉੱਤਰੀ ਲੁਧਿਆਣਾ ਜੀ ਨੇ ਦੱਸਿਆ ਕਿ ਇੰਸਪੈਕਟਰ ਜਸਵੀਰ ਸਿੰਘ, ਮੁੱਖ ਅਫਸਰ ਥਾਣਾ ਜੋਧੇਵਾਲ ਲੁਧਿਆਣਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਦੋਸ਼ੀ ਸੁਨੀਲ ਉਰਫ਼ ਟਿੰਡਾ ਪੁੱਤਰ ਵਿਸ਼ਨੂੰ ਠਾਕੁਰ ਵਾਸੀ ਮਕਾਨ ਨੰਬਰ ਈ/5692, ਗਲੀ ਨੰਬਰ 2, ਗੋਲਡਨ ਵਿਹਾਰ ਕਾਲੋਨੀ, ਫਾਂਮੜਾ ਰੋਡ ਲੁਧਿਆਣਾ ਨੂੰ ਬੈਕਸਾਈਡ ਸਰਕਾਰੀ ਸਕੂਲ ਪਿੰਡ ਕਾਕੋਵਾਲ ਜਸਪਾਲ ਕਾਲੋਨੀ ਲੁਧਿਆਣਾ ਤੋ ਕਾਬੂ ਕੀਤਾ ਗਿਆ, ਜਿਸ ਦੇ ਕਬਜ਼ੇ ਵਿੱਚੋਂ 60 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਕਰਕੇ ਦੋਸ਼ੀ ਸੁਨੀਲ ਉਰਫ਼ ਟਿੰਡਾ ਦੇ ਖਿਲਾਫ ਥਾਣਾ ਜੋਧੇਵਾਲ ਲੁਧਿਆਣਾ ਵਿੱਚ ਮੁਕੱਦਮਾ ਨੰਬਰ 15 ਮਿਤੀ 29-01-26 ਨੂੰ ਅਧੀਨ ਧਾਰਾ 21-ਬੀ/61/85 ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਸੁਨੀਲ ਉਰਫ਼ ਟਿੰਡਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਣ ਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
![]()
