ਲੁਧਿਆਣਾ ‘ਚ ਫਰਜ਼ੀ ਪਲਾਟ ਵੇਚ ਕੇ 35 ਲੱਖ ਦੀ ਠੱਗੀ, ਦੋ ਨਾਮਜ਼ਦ
ਲੁਧਿਆਣਾ, 3 ਜੂਨ : ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਨੇ ਫਰਜ਼ੀ ਪਲਾਟ ਦੀ ਰਜਿਸਟਰੀ ਕਰਵਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਰਵਿੰਦਰ ਸਿੰਘ ਵਾਸੀ ਗਲੀ ਨੰਬਰ-4, ਨਿਊ ਬਾਬਾ ਦੀਪ ਸਿੰਘ ਨਗਰ, ਲੁਧਿਆਣਾ ਨੇ ਦੱਸਿਆ ਕਿ ਮੁਲਜ਼ਮ ਅਮਰਜੀਤ ਸਿੰਘ ਅਤੇ ਗੁਰਜੀਤ ਸਿੰਘ ਨੇ ਮਿਲੀਭੁਗਤ ਕਰਕੇ ਸਾਲ 2010 ਵਿੱਚ ਉਸ ਨੂੰ ਇੱਕ ਪਲਾਟ ਵੇਚਿਆ ਸੀ। ਬਾਅਦ ਵਿੱਚ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਲਾਟ ਦੇ ਕਾਗਜ਼ਾਤ ਅਤੇ ਰਜਿਸਟਰੀ ਫਰਜ਼ੀ ਸਨ।
ਸ਼ਿਕਾਇਤਕਰਤਾ ਅਨੁਸਾਰ, ਮੁਲਜ਼ਮਾਂ ਨੇ ਧੋਖੇ ਨਾਲ ਉਸ ਤੋਂ ਕਰੀਬ 35 ਲੱਖ ਰੁਪਏ ਅਤੇ ਵੱਖ-ਵੱਖ ਸਮਿਆਂ ‘ਤੇ ਹੋਰ ਰਕਮ ਵੀ ਹਾਸਲ ਕੀਤੀ। ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਟਾਲਮਟੋਲ ਕਰਨ ਲੱਗ ਪਏ।
ਸਾਈਬਰ ਕ੍ਰਾਈਮ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਉਪਰੰਤ ਅਮਰਜੀਤ ਸਿੰਘ ਅਤੇ ਗੁਰਜੀਤ ਸਿੰਘ ਖ਼ਿਲਾਫ਼ ਬੀ.ਐਨ.ਐੱਸ. ਦੀਆਂ ਧਾਰਾਵਾਂ 317(2) ਅਤੇ 318(4) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਅਗਲੀ ਜਾਂਚ ਜਾਰੀ ਹੈ।
KHABAR HINDI DIGITAL 📺
ਸੱਚੀ ਤੇ ਨਿਰਪੱਖ ਖ਼ਬਰਾਂ ਲਈ ਜੁੜੇ ਰਹੋ।
![]()
