ਅੰਮ੍ਰਿਤਸਰ ਦੇ ਧਾਰੀਵਾਲ ਬੱਗਾ ਨੇੜੇ ਵਾਪਰੇ ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ
ਅੰਮ੍ਰਿਤਸਰ ਚ ਬੀਤੀ ਰਾਤ ਕਸਬਾ ਓਠੀਆ ਤੋ ਅੰਮ੍ਰਿਤਸਰ ਰੋਡ ਨੂੰ ਮੋਟਰਸਾਈਕਲ ਤੇ ਸਵਾਰ ਹੋ ਜਾ ਰਹੇ ਇੱਕ ਨੌਜਵਾਨ ਦੀ ਪਿੰਡ ਧਾਰੀਵਾਲ ਬੱਗਾ ਨੇੜੇ ਬਲੈਰੋ ਗੱਡੀ ਨਾਲ ਟੱਕਰ ਹੋ ਜਾਣ ਕਾਰਨ ਮੌਤ
ਅੰਮ੍ਰਿਤਸਰ ਦੇ ਪਿੰਡ ਲੱਲਾ ਅਫਗਾਨਾ ਦਾ ਰਹਿਣ ਵਾਲਾ ਨੌਜਵਾਨ ਸ਼ਮਸ਼ੇਰ ਸਿੰਘ
ਬੀਤੀ ਰਾਤ ਕੋਈ 10 ਕੁ ਵਜੇ ਦੇ ਕਰੀਬ ਰਾਤ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਪਿੰਡ ਜਾ ਰਿਹਾ ਸੀ
ਪਿੰਡ ਧਾਰੀਵਾਲ ਬੱਗਾ ਅੱਡੇ ਤੇ ਨੇੜੇ ਪਿੱਛੋ ਤੇਜ ਰਫਤਾਰ ਨਾਲ ਜਾ ਰਹੀ ਇੱਕ ਬਲੈਰੋ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਦੇ ਸਿੱਟੇ ਵੱਜੋਂ ਉਕਤ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ
ਜਦ ਕਿ ਬਲੈਰੋ ਗੱਡੀ ਦਾ ਡਰਾਈਵਰ ਗੱਡੀ ਭਜਾ ਕੇ ਲੈ ਗਿਆ
ਨੌਜਵਾਨ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤ ਸੀ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
![]()
