ਰਵਿਦਾਸ ਸਭਾ ਬੇ ਏਰੀਆ ਯੂਨੀਅਨ ਸਿਟੀ ਕੈਲੇਫੋਰਨੀਆ ਯੂ ਐਸ ਏ ਦੇ ਪ੍ਰਧਾਨ ਸ੍ਰੀ ਵਿਨੋਦ ਕੁਮਾਰ ਚੁੰਬਰ ਜੀ ਜੋ ਆਪਣੇ ਗੁਰੂ ਘਰ ਨੂੰ ਵੱਡੇ ਪੱਧਰ ਤੇ ਡਿਵੈਲਪ ਕਰਨ ਅਤੇ ਨਵਿਉਣ ,ਜਿਸ ਉਪਰ ਘੱਟੋ ਘੱਟ 8 ਮਿਲੀਅਨ ਅਮਰੀਕਨ ਡਾਲਰ ਖਰਚ ਆਉਣਾ ਹੈ,ਦਾ ਪ੍ਰੋਜੈਕਟ ਲੈਕੇ ਮਦਦ ਵਾਸਤੇ ਯੂ ਕੇ ਵਿਖੇ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਐਂਡ ਅਬਰੌਡ ਕੋਲ ਬੇਨਤੀ ਕਰਨ ਲਈ ਆਏ ਹੋਏ ਹਨ। ਬੀਤੇ ਐਤਵਾਰ ਸਾਊਥਹਾਲ ਵਿਖੇ ਗੁਰੂ ਘਰ ਵਿੱਚ ਉਨ੍ਹਾਂ ਨੇ ਸਭਾ ਦੇ ਅਹੁਦੇਦਾਰਾਂ ਨਾਲ ਸਭਾ ਦੇ ਪ੍ਰਧਾਨ ਸ੍ਰੀ ਆਰ ਕੇ ਮਹਿਮੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਅਤੇ ਆਪਣੇ ਗੁਰੂ ਘਰ ਦੇ ਪ੍ਰੋਜੈਕਟ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਸਭਾ ਕੋਲੋਂ ਮਦਦ ਦੀ ਅਪੀਲ ਕੀਤੀ।ਸਭਾ ਵਲੋਂ ਜਿੱਥੇ ਸਭਾ ਦੇ ਵਿਧਾਨ,ਰੂਲ ਐਂਡ ਰੈਗੂਲੇਸ਼ਨ ਬਾਰੇ ਉਨ੍ਹਾਂ ਨੂੰ ਜਾਣੂੰ ਕਰਵਾਇਆ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨੀ ,ਉਨ੍ਹਾਂ ਦੀ ਫਿਲਾਸਫੀ ਬਾਰੇ ਵੀ ਗੰਭੀਰ ਵਿਚਾਰਾਂ ਹੋਈਆਂ ।ਉਨ੍ਹਾਂ ਨੂੰ ਇਹ ਸਪੱਸ਼ਟ ਕੀਤਾ ਗਿਆ ਕਿ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਐਂਡ ਅਬਰੌਡ ਉਸੇ ਗੁਰੂ ਘਰ ਨੂੰ ਹੀ ਮੈਂਬਰ ਬਣਾਉਂਦੀ ਹੈ ਜੋ ਸਭਾ ਦੇ ਵਿਧਾਨ ਨੂੰ ਮੰਨੇ ਅਤੇ ਆਪਣੇ ਗੁਰੂ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੇ ਅਤੇ ਸਭਾ ਉਸੇ ਗੁਰੂ ਘਰ ਦੀ ਡਿਵੈਲਪਮੈਂਟ ਵਾਸਤੇ ਮਾਲੀ ਮਦਦ ਕਰ ਸਕਦੀ ਹੈ।ਸ੍ਰੀ ਵਿਨੋਦ ਕੁਮਾਰ ਚੁੰਬਰ ਜੀ ਵਲੋਂ ਸਭਾ ਨੂੰ ਵਿਸ਼ਵਾਸ ਦੁਆਇਆ ਕਿ ਉਹ ਅਤੇ ਉਨ੍ਹਾਂ ਦੇ ਗੁਰੂਘਰ ਦੀ ਸਮੁੱਚੀ ਕਮੇਟੀ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਐਂਡ ਅਬਰੌਡ ਦੇ ਵਿਧਾਨ,ਰੂਲ ਐਂਡ ਰੈਗੂਲੇਸ਼ਨ ਨੂੰ ਪੂਰੀ ਤਰ੍ਹਾਂ ਸਮਰਥਨ ਦੇਵੇਗੀ ਅਤੇ ਮੰਨੇਗੀ ਅਤੇ ਸਭਾ ਦੀ ਮੈਂਬਰਸ਼ਿਪ ਲਵੇਗੀ ।ਸਾਰੀ ਵਿਚਾਰ ਚਰਚਾ ਉਪ੍ਰੰਤ ਯੂ ਕੇ ਸਭਾ ਵਲੋਂ ਯੂ ਐਸ ਏ ਦੇ ਉਪਰੋਕਤ ਗੁਰੂ ਘਰ ਦੀ ਡਿਵੈਲਪਮੈਂਟ ਵਾਸਤੇ 51 ਸੌ ਪੌਂਡ ਦੀ ਮਦਦ ਕਰਨ ਦਾ ਮਤਾ ਪਾਸ ਕੀਤਾ ।ਪ੍ਰੈਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਸਭਾ ਦੇ ਸੋਸ਼ਲ ਵੈਲਫੇਅਰ ਐਂਡ ਐਜੂਕੇਸ਼ਨ ਸਕੱਤਰ ਸ੍ਰੀ ਗਿਆਨ ਚੰਦ ਦੀਵਾਲੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਪ੍ਰਧਾਨ ਸ੍ਰੀ ਆਰ ਕੇ ਮਹਿਮੀ ਐਮ ਬੀ ਈ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਸਿੰਗਾਰਾ ਰਾਮ,ਮੀਤ ਪ੍ਰਧਾਨ ਸ੍ਰੀ ਰੇਸ਼ਮ ਲਾਲ ,ਕੈਸ਼ੀਅਰ ਸ੍ਰੀ ਜਗਰੂਪ ਸਿੰਘ ਸਾਂਪਲੇ,ਸ੍ਰੀ ਮੋਹਣ ਲਾਲ ਚੁੰਬਰ ਸਟੇਜ ਸਕੱਤਰ,ਸ੍ਰੀ ਆਤਮਾ ਰਾਮ ਢੰਡਾ ਪ੍ਰਧਾਨ ਗੁਰੂ ਘਰ ਸਾਊਥਹਾਲ,ਸ੍ਰੀ ਸ਼ਿਵ ਕੁਮਾਰ ਰਤੂ ਸੈਕਟਰੀ ਗੁਰੂ ਘਰ ਸਾਊਥਹਾਲ,ਸ੍ਰੀ ਰਾਜ ਕੁਮਾਰ ਬਾਘਾ,ਸ੍ਰੀ ਬਲਦੇਵ ਕਲੇਰ,ਸ੍ਰ ਅਮਰੀਕ ਚੰਦ ਆਦਿ ਸਾਂਮਲ ਸਨ।ਇਨ੍ਹਾਂ ਤੋਂਇਲਾਵਾ ਸ੍ਰੀ ਹਰਮੇਸ਼ ਲਾਲ ਪ੍ਰਧਾਨ ਅਤੇ ਰਸ਼ਮਿੰਦਰ ਸਿੰਘ ਬੰਗਾ ਮੀਤ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਬੈਲਜੀਅਮ ਵੀ ਮੀਟਿੰਗ ਵਿੱਚ ਹਾਜਰ ਸਨ।
[10/20, 12:09 PM] Sc Giyan Chand: ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਐਂਡ ਅਬਰੌਡ ਦਾ ਹੋਇਆ ਵਿਸਥਾਰ ।ਬੇ ਏਰੀਆ ਯੂਨੀਅਨ ਸਿਟੀ ਕੈਲੇਫੋਰਨੀਆ ਯੂ ਐਸ ਏ ਦੀ ਸ੍ਰੀ ਗੁਰੂ ਰਵਿਦਾਸ ਸਭਾ ਨੇ ਵੀ ਮੈਂਬਰਸ਼ਿਪ ਗ੍ਰਹਿਣ ਕੀਤੀ ।
![]()
