50 ਰੁਪਏ ਦੀ ਲਾਟਰੀ ਨੇ ਬਣਾਇਆ ਲੱਖਪਤੀ
50 ਰੁਪਏ ਦੀ ਲਾਟਰੀ ਟਿਕਟ ਨੇ ਅੰਮ੍ਰਿਤਸਰ ਦੀ ਅਨੀਤਾ ਅਗਰਵਾਲ ਦੀ ਕਿਸਮਤ ਬਦਲ ਦਿੱਤੀ। 21 ਲੱਖ ਰੁਪਏ ਦਾ ਇਨਾਮ ਜਿੱਤਣ ਤੋਂ ਬਾਅਦ ਪਰਿਵਾਰ ਨੇ ਲੁਧਿਆਣਾ ਪਹੁੰਚ ਕੇ ਢੋਲ-ਨਗਾੜਿਆਂ ਨਾਲ ਖੁਸ਼ੀ ਮਨਾਈ ਅਤੇ ਡਰਾਫਟ ਪ੍ਰਾਪਤ ਕੀਤਾ।
ਅੰਮ੍ਰਿਤਸਰ ਦੀ ਰਹਿਣ ਵਾਲੀ ਅਨੀਤਾ ਅਗਰਵਾਲ 50 ਰੁਪਏ ਦੀ ਲਾਟਰੀ ਟਿਕਟ ਨਾਲ ਲੱਖਪਤੀ ਬਣ ਗਈ ਹੈ। ਅਨੀਤਾ ਅਗਰਵਾਲ ਨੇ 21 ਲੱਖ ਰੁਪਏ ਦਾ ਇਨਾਮ ਜਿੱਤਿਆ, ਜਿਸ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਲੁਧਿਆਣਾ ਪਹੁੰਚੇ ਜੇਤੂ ਪਰਿਵਾਰ ਦਾ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਸਵਾਗਤ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਅਨੀਤਾ ਅਗਰਵਾਲ ਨੇ ਦੱਸਿਆ ਕਿ ਉਹ ਇੱਕ ਹਾਊਸ ਵਾਈਫ ਹਨ ਅਤੇ ਪਹਿਲਾਂ ਵੀ ਕਈ ਵਾਰ ਆਪਣਾ ਲੱਕ ਅਜਮਾ ਚੁੱਕੇ ਹਨ, ਪਰ ਇਸ ਵਾਰ ਕਿਸਮਤ ਨੇ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਇਸ ਇਨਾਮ ਦੀ ਰਕਮ ਨਾਲ ਉਹ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦਿਵਾਉਣਗੇ ਅਤੇ ਭਵਿੱਖ ਨੂੰ ਹੋਰ ਮਜ਼ਬੂਤ ਬਣਾਉਣਗੇ। ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲਾਟਰੀ ਨੂੰ ਆਦਤ ਨਾ ਬਣਾਇਆ ਜਾਵੇ, ਪਰ ਕਦੇ-ਕਦੇ ਆਪਣਾ ਲੱਕ ਜਰੂਰ ਅਜਮਾਉਣਾ ਚਾਹੀਦਾ ਹੈ।
![]()
