*ਭਾਜਪਾ ਆਗੂ ਮਲਹੋਤਰਾ ਦੇ ਵੱਲੋਂ ਪੰਜਾਬੀਆਂ ਦੇ ਖਿਲਾਫ ਬੋਲੀ ਮਾੜੀ ਸ਼ਬਦਾਵਲੀ ਦੀ ਪਾਲ ਸਿੰਘ ਗਰੇਵਾਲ ਨੇ ਆਪਣੇ ਸਾਥੀਆਂ ਸਮੇਤ ਕੀਤੀ ਨਿੰਦਾ*
ਲੁਧਿਆਣਾ 20 ਜੂਨ ਭਾਜਪਾ ਦੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੇ ਵੱਲੋਂ ਬੀਤੇ ਦਿਨੀਂ ਆਪਣੇ ਇੱਕ ਸੰਬੋਧਨ ਸਮੇਂ ਪੰਜਾਬੀਆਂ ਨੂੰ (Emotional Bloody Fools) ਕਿਹਾ ਗਿਆ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਜਿੱਥੇ ਪੰਜਾਬ ਦੀ ਸਿਆਸਤ ਵਿੱਚ ਕਾਫੀ ਵਿਵਾਦ ਛਿੜ ਗਿਆ ਸੀ। ਇਸੇ ਦੇ ਚਲਦਿਆਂ ਸਾਬਕਾ ਸੀਨੀਅਰ ਕੌਂਸਲਰ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਾਲ ਸਿੰਘ ਗਰੇਵਾਲ ਅਤੇ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ, ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਬੱਲੂ, ਯੂਥ ਆਗੂ ਬੱਬੀ ਮੁੰਡੀਆਂ ਦੀ ਅਗਵਾਈ ਹੇਠ ਇੱਕ ਮੀਟਿੰਗ ਰੱਖੀ ਗਈ। ਜਿਸ ਦੌਰਾਨ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਭਾਜਪਾ ਆਗੂ ਮਲਹੋਤਰਾ ਦੇ ਵੱਲੋਂ ਪੰਜਾਬੀਆਂ ਦੇ ਖਿਲਾਫ ਵਰਤੀ ਗਈ ਸ਼ਬਦਾਵਲੀ ਬਹੁਤ ਹੀ ਨਿੰਦਣਯੋਗ ਤਾਂ ਹੈ ਹੀ ਬਲਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀ ਹੈ।ਉਨ੍ਹਾਂ ਕਿਹਾ ਕਿ ਸਿਰਫ ਇਨ੍ਹਾਂ ਹੀ ਨਹੀਂ ਹਿਮਾਚਲ ਅਤੇ ਉਤਰਾਖੰਡ ਵਿੱਚ ਵੀ ਕਿਸੇ ਸਾਜਿਸ਼ ਦੇ ਤਹਿਤ ਜਾਣਬੁੱਝ ਕੇ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੀ ਨਹੀਂ ਦੇਸ਼ ਦੀ ਤਰੱਕੀ ਅਤੇ ਸੁਰੱਖਿਆ ਦੇ ਵਿੱਚ ਸਮੇਂ-ਸਮੇਂ ਤੇ ਪੰਜਾਬੀਆਂ ਅਤੇ ਖਾਸ ਕਰ ਸਿੱਖਾਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ ਪ੍ਰੰਤੂ ਦੇਸ਼ ਭਰ ਦੇ ਸਿੱਖਾਂ ਪ੍ਰਤੀ ਰਾਜਨੀਤੀ ਦੇ ਤਹਿਤ ਫੈਲਾਈ ਜਾ ਰਹੀ ਨਫਰਤ ਬਹੁਤ ਹੀ ਮਾੜੀ ਸੋਚ ਦਾ ਨਤੀਜਾ ਹੈ। ਓਨ੍ਹਾਂ ਕਿਹਾ ਕਿ ਸਾਰੇ ਭਾਰਤ ਦੇ ਵਾਸੀ ਹਨ ਤੇ ਸਭ ਦਾ ਸਤਿਕਾਰ ਹੋਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਸਮੂਹ ਰਾਜਨੀਤਿਕ ਪਾਰਟੀਆਂ ਜਥੇਬੰਦੀਆਂ ਸਮੇਤ ਹੋਰਨਾਂ ਆਗੂਆਂ ਨੂੰ ਅਪੀਲ ਕੀਤੀ ਕਿਸੇ ਵੀ ਮੰਚ ਤੋਂ ਹੁਣ ਵਾਲੀ ਬਿਆਨਬਾਜੀ ਦੌਰਾਨ ਸਾਰੇ ਹੀ ਧਰਮਾਂ ਦੇ ਮਾਣ ਸਤਿਕਾਰ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਸਮੁੱਚੇ ਦੇਸ਼ ਦੇ ਵਿੱਚ ਭਾਈਚਾਰਕ ਸਾਂਝ ਮਜਬੂਤ ਹੋ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਬੱਲੂ ਮੁੰਡੀਆਂ, ਮਨਜੀਤ ਸਿੰਘ ਬੇਦੀ, ਲੱਕੀ ਸਟਾਰ ਪ੍ਰੋਪਰਟੀ ਵਾਲੇ, ਸਤਿੰਦਰ ਪਾਲ ਸਿੰਘ ਲੰਬੜਦਾਰ, ਜਸਵੀਰ ਸਿੰਘ, ਦਵਿੰਦਰ ਸਿੰਘ ਗਰੇਵਾਲ, ਡਾਕਟਰ ਬਲਵੀਰ ਸਿੰਘ ਜਮਾਲਪੁਰ, ਰੋਲੂ ਰਾਮ ਜਮਾਲਪੁਰ, ਸ਼ਿੰਗਾਰਾ ਸਿੰਘ ਜਮਾਲਪੁਰ, ਭਾਊ ਪ੍ਰਤਾਪ ਸਿੰਘ, ਬੂਟਾ ਸਿੰਘ ਕੁਹਾੜਾ, ਕੁਲਵੀਰ ਸਿੰਘ, ਐਡਵੋਕੇਟ ਦਵਿੰਦਰ ਸਿੰਘ, ਐਡਵੋਕੇਟ ਸੁਖਜਿੰਦਰ ਸਿੰਘ ਮਾਨ, ਅਨਿਲ ਪਠਾਨੀਆ, ਮਦਨ ਸ਼ਾਹ, ਸਤਨਾਮ ਸਿੰਘ ਸੈਣੀ, ਲਾਡੀ ਭੰਗੂ, ਜਸਵਿੰਦਰ ਸਿੰਘ ਸੈਣੀ, ਚੰਦਰ ਸ਼ੇਖਰ, ਜਸਵਿੰਦਰ ਸਿੰਘ ਸੋਨੂ ਢਿੱਲੋਂ, ਇੰਦਰਜੀਤ ਸਿੰਘ ਹੀਰਾ, ਮੁਖਤਿਆਰ ਸਿੰਘ ਸੈਣੀ, ਲਾਡੀ ਜਮਾਲਪੁਰ, ਦਲਜੀਤ ਸਿੰਘ ਬੇਦੀ, ਗੁਰਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਹੋਰ ਆਗੂ ਹਾਜਿਰ।
![]()
