ਗੁਰੂ ਰਵਿਦਾਸ ਸਭਾ ਯੂ.ਕੇ,
ਯੂਰਪ ਐਂਡ ਅਬਰੌਡ ਦੀ ਚੋਣ: ਰਾਮ ਕਿਸ਼ਨ ਮਹਿਮੀ ਸਰਵਸੰਮਤੀ ਨਾਲ ਬਣੇ ਪ੍ਰਧਾਨ
ਮੁੱਖ ਅੰਸ਼:
ਆਤਮਾ ਰਾਮ ਢੰਡਾ ਦੀ ਅਗਵਾਈ ਹੇਠ ਬੈਡਫੋਰਡ ਗੁਰਦੁਆਰਾ ਵਿਖੇ ਹੋਈ ਚੋਣ ਪ੍ਰਕਿਰਿਆ।
ਨਵੇਂ ਅਹੁਦੇਦਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਚੁੱਕੀ ਅਹੁਦੇ ਦੀ ਸਹੁੰ।
ਬੈਡਫੋਰਡ (ਯੂ.ਕੇ):
ਮਿਤੀ 11 ਜੁਲਾਈ 2026 ਨੂੰ ਗੁਰੂ ਰਵਿਦਾਸ ਸਭਾ ਯੂ.ਕੇ, ਯੂਰਪ ਐਂਡ ਅਬਰੌਡ ਦੀ ਅਹਿਮ ਚੋਣ ਗੁਰੂ ਰਵਿਦਾਸ ਗੁਰਦੁਆਰਾ, ਬੈਡਫੋਰਡ ਵਿਖੇ ਕਰਵਾਈ ਗਈ। ਇਹ ਚੋਣ ਪ੍ਰਕਿਰਿਆ ਆਤਮਾ ਰਾਮ ਢੰਡਾ (ਸਾਊਥਾਲ) ਦੀ ਚੇਅਰਮੈਨੀ ਅਧੀਨ ਬਣੇ ਚੋਣ ਬੋਰਡ ਵੱਲੋਂ ਸਰਵਸੰਮਤੀ ਨਾਲ ਨੇਪਰੇ ਚਾੜ੍ਹੀ ਗਈ। ਇਸ ਮੌਕੇ ਰਾਮ ਕਿਸ਼ਨ ਮਹਿਮੀ ਐਮ.ਬੀ.ਈ (ਡਾਰਲੈਸਟਨ) ਨੂੰ ਸਰਵਸੰਮਤੀ ਨਾਲ ਸਭਾ ਦਾ ਨਵਾਂ ਪ੍ਰਧਾਨ ਚੁਣਿਆ ਗਿਆ।
ਚੋਣ ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਚੋਣ ਵਿੱਚ ਪੂਰੇ ਇੰਗਲੈਂਡ ਦੀਆਂ 10 ਗੁਰੂ ਘਰਾਂ ਦੀਆਂ ਸਭਾਵਾਂ ਦੇ ਨੁਮਾਇੰਦੇ ਹਾਜ਼ਰ ਹੋਏ, ਜਦਕਿ ਤਿੰਨ ਸਭਾਵਾਂ ਨੇ ਆਪਣੇ ਲਿਖਤੀ ਸਹਿਮਤੀ ਪੱਤਰ ਭੇਜੇ।
ਨਵੇਂ ਚੁਣੇ ਗਏ ਅਹੁਦੇਦਾਰਾਂ ਦੀ ਸੂਚੀ:
ਪ੍ਰਧਾਨ: ਰਾਮ ਕਿਸ਼ਨ ਮਹਿਮੀ ਐਮ.ਬੀ.ਈ (ਡਾਰਲੈਸਟਨ)
ਸੀਨੀਅਰ ਮੀਤ ਪ੍ਰਧਾਨ: ਰੇਸ਼ਮ ਦਾਸ ਬੰਗੜ (ਸਟੂਟਕੈਂਟ) ਅਤੇ ਸਿੰਗਾਰਾ ਰਾਮ (ਵੁਲਵਰਹੈਂਪਟਨ)
ਮੀਤ ਪ੍ਰਧਾਨ: ਐਮ.ਐਸ ਜੱਸੀ (ਨਿਊਹਾਮ) (ਨੋਟ: ਇੱਕ ਮੀਤ ਪ੍ਰਧਾਨ ਦੀ ਪੋਸਟ ਯੂਰਪ ਵਾਸਤੇ ਰਾਖਵੀਂ ਰੱਖੀ ਗਈ ਹੈ, ਜਨਰਲ ਸਕੱਤਰ: ਜਸਵੀਰ ਕੁਮਾਰ (ਲੀਐਸਟਰ) ਅਸਿਸਟੈਂਟ ਜਨਰਲ ਸਕੱਤਰ: ਵਰਿੰਦਰ ਕੁਮਾਰ (ਬੈਡਫੋਰਡ) (ਇੱਕ ਪੋਸਟ ਯੂਰਪ ਲਈ ਰਾਖਵੀਂ) ਆਫਿਸ ਸਕੱਤਰ: ਇਹ ਪੋਸਟ ਬਰਮਿੰਘਮ ਦੀ ਸਭਾ ਵਾਸਤੇ ਰਾਖਵੀਂ ਰੱਖੀ ਗਈ ਹੈ। ਖਜ਼ਾਨਚੀ: ਜਗਰੂਪ ਸਾਂਪਲੇ (ਵੁਲਵਰਹੈਂਪਟਨ) ਸਕੱਤਰ: ਮੋਹਣ ਲਾਲ (ਸਾਊਥਾਲ) ਸੋਸ਼ਲ ਵੈਲਫੇਅਰ ਐਂਡ ਐਜੂਕੇਸ਼ਨ ਸਕੱਤਰ: ਗਿਆਨ ਚੰਦ ਦੀਵਾਲੀ ਅਤੇ ਆਰ.ਕੇ ਬਾਘਾ
ਸਹੁੰ ਚੁੱਕ ਸਮਾਗਮ ਅਤੇ ਧੰਨਵਾਦ ਮਤਾ ਚੋਣ ਪ੍ਰਕਿਰਿਆ ਪੂਰੀ ਹੋਣ ਉਪਰੰਤ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਨਵੇਂ ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਸਭਾ ਦਾ ਕੰਮ ਇਮਾਨਦਾਰੀ, ਨਿਸ਼ਠਾ ਅਤੇ ਸਭਾ ਦੇ ਵਿਧਾਨ ਅਨੁਸਾਰ ਕਰਨ ਦੀ ਸਹੁੰ ਚੁਕਾਈ ਗਈ। ਨਵੇਂ ਚੁਣੇ ਗਏ ਪ੍ਰਧਾਨ ਆਰ.ਕੇ ਮਹਿਮੀ ਵੱਲੋਂ ਸਾਰੇ ਹਾਜ਼ਰ ਮੈਂਬਰਾਂ ਅਤੇ ਸਭਾਵਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਪੂਰਨ ਸਹਿਯੋਗ ਦੀ ਕਾਮਨਾ ਕੀਤੀ ਗਈ। ਅੰਤ ਵਿੱਚ ਸਭਾ ਦੇ ਪਹਿਲੇ ਪ੍ਰਧਾਨ ਦਿਲਾਵਰ ਰਾਮ ਬਾਘਾ (ਗਰੇਵਜ਼ੈਂਡ ਕੈਂਟ) ਅਤੇ ਗੁਰੂ ਰਵਿਦਾਸ ਸਭਾ ਬੈਡਫੋਰਡ ਦੇ ਮੌਜੂਦਾ ਪ੍ਰਧਾਨ ਜਸਵਿੰਦਰ ਰਾਮ ਵੱਲੋਂ ਨਵੀਂ ਟੀਮ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਕਮੇਟੀ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਹੋਰ ਵੀ ਨਿੱਠ ਕੇ ਕੰਮ ਕਰੇਗੀ। ਤਸਵੀਰ ਕੈਪਸ਼ਨ: ਨਵੇਂ ਚੁਣੇ ਗਏ ਸਾਰੇ ਅਹੁਦੇਦਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਅਹੁਦੇ ਦੀ ਸਹੁੰ ਚੁੱਕਦੇ ਹੋਏ।
![]()
